ਤਿੰਨ ਦੇਸ਼ਾਂ ਦੀ ਯਾਤਰਾ ਖਤਮ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਪਸ ਪਰਤੇ

Saturday, Apr 21, 2018 - 01:32 PM (IST)

ਤਿੰਨ ਦੇਸ਼ਾਂ ਦੀ ਯਾਤਰਾ ਖਤਮ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਪਸ ਪਰਤੇ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਟੇਨ, ਸਵੀਡਨ ਅਤੇ ਜਰਮਨੀ ਦੇ ਆਪਣੇ ਵਿਦੇਸ਼ ਦੌਰੇ ਨੂੰ ਖਤਮ ਕਰ ਕੇ ਸ਼ਨੀਵਾਰ ਦੀ ਸਵੇਰ ਵਾਪਸ ਆਏ। ਦਿੱਲੀ 'ਚ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਨੇ ਸਵੀਡਨ, ਬ੍ਰਿਟੇਨ ਅਤੇ ਜਰਮਨੀ ਦਾ ਦੌਰਾ ਕੀਤਾ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਬ੍ਰਿਟੇਨ ਤੋਂ ਜਰਮਨੀ ਗਏ। ਇੱਥੇ ਉਨ੍ਹਾਂ ਨੇ ਜਰਮਨ ਚਾਂਸਲਰ ਅੰਜੇਲਾ ਮਰਕੇਲ ਨਾਲ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਹੋਰ ਵਧਾਉਣ 'ਤੇ ਚਰਚਾ ਕੀਤੀ। ਮੋਦੀ ਆਪਣੀ ਬ੍ਰਿਟੇਨ ਯਾਤਰਾ ਖਤਮ ਕਰਨ ਤੋਂ ਬਾਅਦ ਬਰਲਿਨ ਪੁੱਜੇ ਸਨ। ਉੱਥੇ ਉਨ੍ਹਾਂ ਨੇ ਰਾਸ਼ਟਰਮੰਡਲ ਦੇਸ਼ਾਂ ਦੇ ਸ਼ਾਸਨ ਮੁਖੀਆਂ (ਚੋਗਮ) ਦੀ ਬੈਠਕ ਅਤੇ ਕਈ ਦੋ-ਪੱਖੀ ਬੈਠਕਾਂ 'ਚ ਹਿੱਸਾ ਲਿਆ ਸੀ। ਰਾਸ਼ਟਰ ਮੰਡਲ ਸਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫਾਉਰੇ ਅਤੇ ਮਾਰੀਸ਼ਸ ਦੇ ਆਪਣੇ ਹਮਅਹੁਦੇਦਾਰ ਪ੍ਰਵਿੰਦ ਕੁਮਾਰ ਜਗਨਾਥ ਸਮੇਤ ਕਈ ਹੋਰ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ।

ਇਸ ਤੋਂ ਪਹਿਲਾਂ ਸਵੀਡਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਭਾਰਤ-ਨੈਰਡਿਕ ਸਿਖਰ ਸੰਮੇਲਨ 'ਚ ਹਿੱਸਾ ਲਿਆ। ਇਸ 'ਚ ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ, ਆਈਸਲੈਂਡ ਦੇ ਸ਼ਾਸਨ ਮੁਖੀਆਂ ਨੇ ਹਿੱਸਾ ਲਿਆ। ਜਰਮਨੀ ਯਾਤਰਾ ਦੇ ਸੰਬੰਧ 'ਚ ਮੋਦੀ ਨੇ ਕਿਹਾ ਕਿ ਜਰਮਨ ਚਾਂਸਲਰ ਅੰਜੇਲਾ ਮਾਰਕੇਲ ਨਾਲ ਉਨ੍ਹਾਂ ਦੀ ਬੈਠਕ ਚੰਗੀ ਰਹੀ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ-ਜਰਮਨੀ ਸਹਿਯੋਗ ਦੇ ਨਾਲ-ਨਾਲ ਹੋਰ ਗਲੋਬਲ ਮੁੱਦਿਆਂ ਨਾਲ ਸੰਬੰਧਤ ਕਈ ਪਹਿਲੂਆਂ 'ਤੇ ਗੱਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਦੋਸਤਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ। ਜਰਮਨ ਚਾਂਸਲਰ ਅੰਜੇਲਾ ਮਾਰਕੇਲ ਨੇ ਦੋ-ਪੱਖੀ ਬੈਠਕ ਤੋਂ ਪਹਿਲਾਂ ਚਾਂਸਲਰੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।'' ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਰਮਨੀ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, ਨਿਯਮਿਤ ਉੱਚ ਪੱਧਰੀ ਵਾਰਤਾ ਦੀ ਗਤੀ ਨੂੰ ਬਣਾਏ ਰੱਖਣ ਲਈ ਪ੍ਰਧਾਨ ਮੰਤਰੀ ਜਰਮਨ ਚਾਂਸਲਰ ਮਾਰਕੇਲ ਨੂੰ ਮਿਲਣ ਲਈ ਬਰਲਿਨ ਗਏ। ਯੂਰਪੀਅਨ ਯੂਨੀਅਨ ਬਲਾਕ 'ਚ ਜਰਮਨੀ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ।


Related News