ਗਣਤੰਤਰ ਦਿਵਸ : PM ਮੋਦੀ ਨੇ ਬੰਨ੍ਹਿਆ ਕੇਸਰੀ ਰੰਗ ਦਾ 'ਸਾਫਾ', ਪਰੰਪਰਾ ਰੱਖੀ ਬਰਕਰਾਰ

01/26/2020 3:16:59 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ 'ਤੇ ਸਾਫਾ ਬੰਨ੍ਹਣ ਦੀ ਆਪਣੀ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਗਣਤੰਤਰ ਦਿਵਸ 'ਤੇ ਕੇਸਰੀਆ ਰੰਗ ਦਾ ਸਾਫਾ ਬੰਨ੍ਹਿਆ। ਰਵਾਇਤੀ ਕੁੜਤਾ ਪਜਾਮਾ ਅਤੇ ਜੈਕੇਟ ਪਹਿਨ ਕੇ ਪ੍ਰਧਾਨ ਮੰਤਰੀ ਨੇ ਇੰਡੀਆ ਗੇਟ 'ਤੇ ਸਥਿਤ ਅਮਰ ਜਵਾਨ ਜੋਤੀ ਦੀ ਬਜਾਏ ਨਵੇਂ ਬਣੇ ਰਾਸ਼ਟਰੀ ਯੁੱਧ ਸਮਾਰਕ 'ਤੇ ਪਹਿਲੀ ਵਾਰ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

PunjabKesariਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਕੱਪੜਿਆਂ 'ਚ ਖਾਸ ਤੌਰ 'ਤੇ ਉਨ੍ਹਾਂ ਦਾ ਸਾਫੇ ਦੀ ਕਾਫ਼ੀ ਚਰਚਾ ਹੁੰਦੀ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਨਾ ਲਾਲ ਕਿਲੇ ਤੋਂ 6ਵੀਂ ਵਾਰ ਆਜ਼ਾਦੀ ਦਿਵਸ 'ਤੇ ਭਾਸ਼ਣ ਦਿੱਤਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਕਈ ਰੰਗਾਂ ਵਾਲਾ ਸਾਫਾ ਬੰਨ੍ਹਿਆ ਸੀ।
ਉੱਥੇ ਹੀ 2014 'ਚ ਮੋਦੀ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲੀ ਵਾਰ ਆਪਣੇ ਭਾਸ਼ਣ ਦੌਰਾਨ ਲਾਲ ਰੰਗ ਦਾ ਸਾਫਾ ਪਹਿਨਿਆ ਸੀ, ਜਿਸ ਦੇ ਪਿੱਛੇ ਦੀ ਪੱਟੀ ਦਾ ਰੰਗ ਹਰਾ ਸੀ।

ਪ੍ਰਧਾਨ ਮੰਤਰੀ 2015 'ਚ ਧਾਰੀਦਾਰ ਪੱਟੀਆਂ ਵਾਲਾ ਸਾਫਾ ਬੰਨ੍ਹਿਆ ਸੀ, ਜਿਨ੍ਹਾਂ 'ਚੋਂ ਕੁਝ ਦਾ ਰੰਗ ਲਾਲ ਅਤੇ ਹਰਾ ਸੀ। ਇਸ ਤੋਂ ਬਾਅਦ 2016 'ਚ ਲਾਲ ਕਿਲੇ ਤੋਂ ਭਾਸ਼ਣ ਦੌਰਾਨ ਉਹ ਗੁਲਾਬੀ ਰੰਗ ਅਤੇ ਪੀਲੇ ਰੰਗ ਵਾਲੇ ਸਾਫੇ 'ਚ ਨਜ਼ਰ ਆਏ ਸਨ। ਉੱਥੇ ਹੀ 2017 'ਚ ਉਨ੍ਹਾਂ ਨੇ ਚਮਕਦਾਰ ਲਾਲ ਅਤੇ ਪੀਲੇ ਰੰਗ ਦਾ ਸਾਫਾ ਪਹਿਨਿਆ ਸੀ।


DIsha

Content Editor

Related News