PM ਮੋਦੀ ਨੂੰ ਪੰਜਾਬ ਦੀ ਨਰਸ ਨੇ ਲਗਾਇਆ ਕੋਰੋਨਾ ਟੀਕਾ, ਕਿਹਾ- ਇਹ ਮੇਰੇ ਲਈ ਯਾਦਗਾਰ ਪਲ
Thursday, Apr 08, 2021 - 10:02 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈ ਲਈ। ਖ਼ਬਰ ਅਨੁਸਾਰ ਪੀ.ਐੱਮ. ਮੋਦੀ ਨੇ ਕੋਵਿਡ ਟੀਕੇ ਦੀ ਦੂਜੀ ਖੁਰਾਕ ਪੰਜਾਬ ਦੀ ਨਰਸ ਨਿਸ਼ਾ ਸ਼ਰਮਾ ਨੇ ਦਿੱਤੀ। ਉਨ੍ਹਾਂ ਨਾਲ ਪੁਡੂਚੇਰੀ ਦੀ ਨਰਸ ਪੀ. ਨਿਵੇਦਾ ਵੀ ਸੀ, ਜਿਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਸੀ। ਟੀਕਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਨਰਸ ਨਿਸ਼ਾ ਸ਼ਰਮਾ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕੇ ਦੀ ਦੂਜੀ ਡੋਜ਼ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ। ਉਨ੍ਹਾਂ ਨੂੰ ਟੀਕਾ ਲਗਾਉਣਾ ਅਤੇ ਉਨ੍ਹਾਂ ਨੂੰ ਮਿਲਣਾ ਮੇਰੇ ਲਈ ਯਾਗਦਾਰ ਪਲ ਹੈ।'' ਨਿਸ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਪੁੱਛਿਆ ਸੀ ਕਿ ਮੈਂ ਕਿੱਥੋਂ ਹਾਂ। ਅਸੀਂ ਨਾਲ ਫੋਟੋ ਵੀ ਖਿੱਚਵਾਈ। ਮੇਰੇ ਲਈ ਬਹੁਤ ਯਾਦਗਾਰ ਪਲ ਸਨ।
#WATCH: Prime Minister Narendra Modi took his second dose of the #COVID19 vaccine at AIIMS Delhi today.
— ANI (@ANI) April 8, 2021
PM Modi received the first dose of Bharat Biotech's COVAXIN on March 1. pic.twitter.com/w4f91EMywT
ਇਹ ਵੀ ਪੜ੍ਹੋ : PM ਮੋਦੀ ਨੇ ਦਿੱਲੀ ਦੇ ਏਮਜ਼ 'ਚ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ, ਲੋਕਾਂ ਨੂੰ ਕੀਤੀ ਇਹ ਅਪੀਲ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਇਕ ਮਾਰਚ ਨੂੰ ਲਈ ਸੀ। ਇਸੇ ਦਿਨ ਦੇਸ਼ 'ਚ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋਇਆ ਸੀ। ਪੀ.ਐੱਮ. ਨੇ ਉਸ ਸਮੇਂ ਅਚਾਨਕ ਏਮਜ਼ ਪਹੁੰਚ ਕੇ ਟੀਕਾ ਲਗਵਾਇਆ ਸੀ। ਉਸ ਸਮੇਂ ਵੀ ਪੀ.ਐੱਮ. ਮੋਦੀ ਨੂੰ ਪੁਡੂਚੇਰੀ ਦੀ ਸਿਸਟਰ ਪੀ. ਨਿਵੇਦਾ ਨੇ ਹੀ ਕੋਰੋਨਾ ਟੀਕਾ ਲਗਾਇਆ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ