PM ਮੋਦੀ ਸੋਮਵਾਰ ਨੂੰ ਲੋਕ ਸੇਵਕਾਂ ਨੂੰ ਕਰਨਗੇ ਸੰਬੋਧਨ
Saturday, Apr 19, 2025 - 04:13 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 17ਵੇਂ ਲੋਕ ਸੇਵਾ ਦਿਵਸ ਮੌਕੇ ਸੋਮਵਾਰ ਨੂੰ ਇੱਥੇ ਲੋਕ ਸੇਵਕਾਂ ਨੂੰ ਸੰਬੋਧਨ ਕਰਨਗੇ। ਉਹ ਲੋਕ ਪ੍ਰਸ਼ਾਸਨ 'ਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੀ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਲੋਕ ਸੇਵਕਾਂ ਨੂੰ ਹਮੇਸ਼ਾ ਨਾਗਰਿਕਾਂ ਦੇ ਹਿੱਤ 'ਚ ਸਮਰਪਿਤ ਰਹਿਣ, ਜਨ ਸੇਵਾ ਲਈ ਵਚਨਬੱਧ ਰਹਿਣ ਅਤੇ ਆਪਣੇ ਕੰਮ 'ਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਤ ਕੀਤਾ ਹੈ। ਇਸ ਸਾਲ ਪ੍ਰਧਾਨ ਮੰਤਰੀ ਲੋਕ ਸੇਵਕਾਂ ਨੂੰ ਜ਼ਿਲ੍ਹਿਆਂ ਦੇ ਕੁੱਲ ਮਿਲਾ ਕੇ ਵਿਕਾਸ, ਅਭਿਲਾਸ਼ੀ ਬਲਾਕ ਪ੍ਰੋਗਰਾਮ ਅਤੇ ਨਵਾਚਾਰ ਦੀਆਂ ਸ਼੍ਰੇਣੀਆਂ 'ਚ 16 ਪੁਰਸਕਾਰ ਪ੍ਰਦਾਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8