ਪੁਤਿਨ-ਟਰੰਪ ਨੂੰ ਪਛਾੜ ਪੀ.ਐੱਮ. ਮੋਦੀ ਬਣੇ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸ

Friday, Jun 21, 2019 - 06:26 PM (IST)

ਪੁਤਿਨ-ਟਰੰਪ ਨੂੰ ਪਛਾੜ ਪੀ.ਐੱਮ. ਮੋਦੀ ਬਣੇ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਲਈ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਵੱਡੀ ਖੁਸ਼ਖਬਰੀ ਆਈ ਹੈ। ਪੀ.ਐੱਮ. ਨਰਿੰਦਰ ਮੋਦੀ ਨੂੰ ਬ੍ਰਿਟਿਸ਼ ਹੈਰਾਲਡ ਦੇ ਇਕ ਪੋਲ 'ਚ ਰੀਡਰਜ਼ ਨੇ 2019 ਦਾ ਦੁਨੀਆ ਦਾ ਸਭ ਤੋਂ ਤਾਕਤਵਰ ਸ਼ਖਸ ਚੁਣਿਆ ਹੈ। ਇਸ ਪੋਲ 'ਚ ਮੋਦੀ ਨੇ ਦੁਨੀਆ ਦੇ ਹੋਰ ਤਾਕਤਵਰ ਨੇਤਾਵਾਂ ਵਰਗੇ ਵਲਾਦਿਮੀਰ ਪੁਤਿਨ, ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਨੂੰ ਮਾਤ ਦਿੱਤੀ। ਨਾਮਿਨੇਸ਼ਨ ਲਿਸਟ 'ਚ ਦੁਨੀਆ ਦੀ 25 ਤੋਂ ਜ਼ਿਆਦਾ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਜੱਜ ਕਰਨ ਵਾਲੇ ਪੈਨਲ ਐਕਸਪਰਟਸ ਨੇ ਸਭ ਤੋਂ ਤਾਕਤਵਰ ਸ਼ਖਸ ਦੇ ਤਮਗੇ ਲਈ 4 ਉਮੀਦਵਾਰਾਂ ਦਾ ਨਾਂ ਸਾਹਮਣੇ ਰੱਖਿਆ। ਚੋਣ ਪ੍ਰਕਿਰਿਆ ਦਾ ਮੁਲਾਂਕਣ ਇਨ੍ਹਾਂ ਸਾਰੇ ਅੰਕੜਿਆਂ ਦੇ ਵਿਆਪਕ ਅਧਿਐਨ ਅਤੇ ਰਿਸਰਚ 'ਤੇ ਆਧਾਰਤ ਸੀ।PunjabKesari
ਇਸ ਤਰ੍ਹਾਂ ਹੋਈ ਵੋਟਿੰਗ 
ਵੋਟਿੰਗ ਲਈ ਆਮ ਪ੍ਰਕਿਰਿਆ ਦਾ ਇਸਤੇਮਾਲ ਨਹੀਂ ਕੀਤਾ ਗਿਆ। ਬ੍ਰਿਟਿਸ਼ ਹੈਰਾਲਡ ਦੇ ਰੀਡਰਜ਼ ਨੂੰ ਜ਼ਰੂਰੀ ਵਨ ਟਾਈਮ ਪਾਸਵਰਡ (ਓ.ਟੀ.ਪੀ.) ਪ੍ਰੋਸੈੱਸ ਰਾਹੀਂ ਵੋਟ ਕਰਨਾ ਸੀ। ਹੈਰਾਨੀ ਦੀ ਗੱਲ ਹੈ ਕਿ ਵੋਟਿੰਗ ਦੌਰਾਨ ਸਾਈਟ ਕ੍ਰੈਸ਼ ਵੀ ਹੋ ਗਈ, ਕਿਉਂਕਿ ਵੋਟਰਜ਼ ਆਪਣੀ ਮਨਪਸੰਦ ਹਸਤੀ ਨੂੰ ਜਿਤਾਉਣ ਦੀ ਕੋਸ਼ਿਸ਼ 'ਚ ਜੁਟੇ ਸਨ।
 

ਇੰਨੇ ਫੀਸਦੀ ਮਿਲੇ ਵੋਟ
ਸ਼ਨੀਵਾਰ ਨੂੰ ਵੋਟਿੰਗ ਖਤਮ ਹੋਣ ਤੱਕ ਪੀ.ਐੱਮ. ਮੋਦੀ ਦੀ ਪੋਲ 'ਚ ਸਭ ਤੋਂ ਵਧ 30.9 ਫੀਸਦੀ ਵੋਟ ਮਿਲੇ। ਉਹ ਆਪਣੇ ਮੁਕਾਬਲੇਬਾਜ਼ਾਂ ਵਲਾਦਿਮੀਰ ਪੁਤਿਨ, ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਤੋਂ ਕਾਫ਼ੀ ਅੱਗੇ ਸਨ। ਇਸ ਪੋਲ 'ਚ ਮੋਦੀ ਤੋਂ ਬਾਅਦ ਦੂਜੇ ਸਭ ਤੋਂ ਤਾਕਤਵਰ ਸ਼ਖਸ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਰਹੇ, ਜਿਨ੍ਹਾਂ ਨੂੰ 29.9 ਫੀਸਦੀ ਵੋਟ ਮਿਲੇ। ਉੱਥੇ ਹੀ 2.19 ਫੀਸਦੀ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਭ ਤੋਂ ਤਾਕਤਵਰ ਸ਼ਖਸ ਮੰਨਿਆ। ਇਸ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨੰਬਰ ਆਇਆ, ਜਿਨ੍ਹਾਂ ਨੂੰ 18.1 ਫੀਸਦੀ ਲੋਕਾਂ ਨੇ ਵੋਟ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬ੍ਰਿਟਿਸ਼ ਹੈਰਾਲਡ ਮੈਗਜ਼ੀਨ ਦੇ ਜੁਲਾਈ ਐਡੀਸ਼ਨ ਦੇ ਕਵਰ ਪੇਜ਼ 'ਤੇ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਹ ਐਡੀਸ਼ਨ 15 ਜੁਲਾਈ ਨੂੰ ਰਿਲੀਜ਼ ਹੋਵੇਗਾ।
 

ਮੋਦੀ ਦੀ ਲੋਕਪ੍ਰਿਯਤਾ 'ਚ ਕਾਫੀ ਵਾਧਾ ਹੋਇਆ
ਬ੍ਰਿਟਿਸ਼ ਹੈਰਾਲਡ ਦੀ ਵੈੱਬਸਾਈਟ 'ਤੇ ਛਪੇ ਆਰਟੀਕਲ ਅਨੁਸਾਰ ਹਾਲੀਆ ਮਹੀਨਿਆਂ 'ਚ ਪੀ.ਐੱਮ. ਮੋਦੀ ਨੂੰ ਭਾਰਤੀਆਂ ਵਲੋਂ ਬੇਹੱਦ ਜ਼ਿਆਦਾ ਅਪਰੂਵਲ ਰੇਟਿੰਗਜ਼ ਮਿਲੀ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਅੱਤਵਾਦ ਵਿਰੁੱਧ ਆਪਣੇ ਰੁਖ ਅਤੇ ਬਾਲਾਕੋਟ 'ਚ ਅੱਤਵਾਦੀ ਕੈਂਪਾਂ 'ਤੇ ਏਅਰ ਸਟਰਾਈਕ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ 'ਚ ਭਾਰੀ ਵਾਧਾ ਹੋਇਆ। ਇਸ ਤੋਂ ਇਲਾਵਾ ਆਊਸ਼ਮਾਨ ਭਾਰਤ, ਉੱਜਵਲਾ ਯੋਜਨਾ ਅਤੇ ਸਵੱਛ ਭਾਰਤ ਮੁਹਿੰਮ ਨੇ ਵੀ ਉਨ੍ਹਾਂ ਦੀ ਲੋਕਪ੍ਰਿਯਤਾ 'ਚ ਕਾਫੀ ਵਾਧਾ ਕੀਤਾ।


author

DIsha

Content Editor

Related News