ਮੋਦੀ ਸਾਬ੍ਹ No-1 ! ਟਰੰਪ-ਮੈਕਰੋਂ ਵਰਗੇ ਧਾਕੜਾਂ ਨੂੰ ਛੱਡ ਨਿਕਲ ਗਏ ਸਭ ਤੋਂ ਅੱਗੇ
Saturday, Jul 26, 2025 - 10:23 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਆਪਣੀ ਕਾਬਲੀਅਤ ਸਾਬਿਤ ਕਰ ਦਿੱਤੀ ਹੈ। ਉਹ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਵਜੋਂ ਉਭਰੇ ਹਨ। ਅਮਰੀਕੀ ਵਪਾਰਕ ਖੁਫੀਆ ਕੰਪਨੀ ਮਾਰਨਿੰਗ ਕੰਸਲਟ ਨੇ ਜੁਲਾਈ 2025 ਦੇ ਆਪਣੇ ਤਾਜ਼ਾ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਹੈ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਨੂੰ 75 ਫੀਸਦੀ ਲੋਕਾਂ ਦੀ ਪ੍ਰਵਾਨਗੀ ਰੇਟਿੰਗ ਮਿਲੀ ਹੈ। ਇਹ ਸਰਵੇਖਣ 4 ਤੋਂ 10 ਜੁਲਾਈ ਦੇ ਵਿਚਕਾਰ ਕੀਤਾ ਗਿਆ ਸੀ ਜਿਸ 'ਚ 20 ਦੇਸ਼ਾਂ ਦੇ ਨੇਤਾਵਾਂ ਦੀ ਰੇਟਿੰਗ ਸ਼ਾਮਲ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਕੌਣ? ਟਰੰਪ ਦੀ ਰੈਂਕਿੰਗ ਡਿੱਗੀ
ਇਸ ਸੂਚੀ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ 59 ਫੀਸਦੀ ਪ੍ਰਵਾਨਗੀ ਰੇਟਿੰਗ ਨਾਲ ਦੂਜੇ ਸਥਾਨ 'ਤੇ ਹਨ। ਇਹ ਲੀ ਜੇ ਮਯੁੰਗ ਲਈ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਉਨ੍ਹਾਂ ਨੂੰ ਦੱਖਣੀ ਕੋਰੀਆ 'ਚ ਸਭ ਤੋਂ ਉੱਚਾ ਅਹੁਦਾ ਸੰਭਾਲੇ ਸਿਰਫ ਇਕ ਮਹੀਨਾ ਹੋਇਆ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 45 ਫੀਸਦੀ ਤੋਂ ਘੱਟ ਪ੍ਰਵਾਨਗੀ ਰੇਟਿੰਗ ਨਾਲ 8ਵੇਂ ਸਥਾਨ 'ਤੇ ਖਿਸਕ ਗਏ ਹਨ।
ਦੁਨੀਆ 'ਚ ਪ੍ਰਧਾਨ ਮੰਤਰੀ ਮੋਦੀ ਦਾ ਕੱਦ ਵਧਿਆ
ਮੌਰਨਿੰਗ ਕੰਸਲਟ ਸਰਵੇਖਣ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦਾ ਕੱਦ ਦੇਸ਼ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ 'ਤੇ ਵਧਿਆ ਹੈ। ਸਰਵੇਖਣ ਕੀਤੇ ਗਏ 75 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਲੋਕਤੰਤਰੀ ਗਲੋਬਲ ਨੇਤਾ ਵਜੋਂ ਸਵੀਕਾਰ ਕੀਤਾ ਹੈ। 7 ਫੀਸਦੀ ਲੋਕ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਸਕੇ ਜਦੋਂ ਕਿ 18 ਫੀਸਦੀ ਲੋਕਾਂ ਦੀ ਰਾਏ ਵੱਖਰੀ ਸੀ।
ਹੋਰ ਪ੍ਰਮੁੱਖ ਨੇਤਾ: ਮਾਈਲੀ ਤੀਜੇ, ਮੈਕਰੋਂ ਸਭ ਤੋਂ ਘੱਟ ਪ੍ਰਸਿੱਧ
ਤੀਜੇ ਸਥਾਨ: ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ, ਜਿਨ੍ਹਾਂ ਨੂੰ ਸੱਜੇ-ਪੱਖੀ ਮੰਨਿਆ ਜਾਂਦਾ ਹੈ, ਇਸ ਸੂਚੀ 'ਚ ਤੀਜੇ ਸਥਾਨ 'ਤੇ ਆਏ। ਉਨ੍ਹਾਂ ਦੇ ਹੱਕ 'ਚ 57 ਫੀਸਦੀ ਵੋਟਾਂ ਪਈਆਂ। 6 ਫੀਸਦੀ ਲੋਕਾਂ ਨੇ ਕੋਈ ਰਾਏ ਨਹੀਂ ਦਿੱਤੀ ਅਤੇ 37 ਫੀਸਦੀ ਭਾਗੀਦਾਰਾਂ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ।
ਸਭ ਤੋਂ ਘੱਟ ਪ੍ਰਸਿੱਧ: ਸਭ ਤੋਂ ਘੱਟ ਪ੍ਰਸਿੱਧ ਨੇਤਾਵਾਂ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਪੇਟਰ ਫਿਆਲਾ ਸ਼ਾਮਲ ਹਨ ਜਿਨ੍ਹਾਂ ਨੂੰ ਸਿਰਫ 18 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ ਜਦੋਂ ਕਿ 74 ਫੀਸਦੀ ਲੋਕ ਉਨ੍ਹਾਂ ਤੋਂ ਅਸੰਤੁਸ਼ਟ ਹਨ। ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ 10ਵੇਂ ਸਥਾਨ 'ਤੇ ਹਨ। ਇਹ ਸਰਵੇਖਣ ਰਿਪੋਰਟ ਇਕ ਵਾਰ ਫਿਰ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8