1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ ''ਤੇ ਕੱਟੇਗਾ 10 ਹਜ਼ਾਰ ਦਾ ਚਲਾਨ, ਦਿੱਲੀ ਸਰਕਾਰ ਦਾ ਵੱਡਾ ਐਲਾਨ

Sunday, Sep 27, 2026 - 01:04 AM (IST)

1 ਅਕਤੂਬਰ ਤੋਂ ਬਿਨਾਂ PUC ਵਾਹਨ ਚਲਾਉਣ ''ਤੇ ਕੱਟੇਗਾ 10 ਹਜ਼ਾਰ ਦਾ ਚਲਾਨ, ਦਿੱਲੀ ਸਰਕਾਰ ਦਾ ਵੱਡਾ ਐਲਾਨ

ਨਵੀਂ ਦਿੱਲੀ : ਸਰਦੀਆਂ ਦੇ ਮੌਸਮ ਵਿੱਚ ਰਾਜਧਾਨੀ ਵਿੱਚ ਵਧਦੇ ਹਵਾ ਪ੍ਰਦੂਸ਼ਣ 'ਤੇ ਠੱਲ੍ਹ ਪਾਉਣ ਲਈ ਦਿੱਲੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ 1 ਅਕਤੂਬਰ ਤੋਂ ਬਿਨਾਂ ਵੈਧ ਪ੍ਰਦੂਸ਼ਣ ਨਿਯੰਤਰਣ ਸਰਟੀਫਿਕੇਟ (PUC) ਵਾਲੇ ਵਾਹਨਾਂ ਵਿਰੁੱਧ ਸਖ਼ਤ ਚੈਕਿੰਗ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ। ਜੇਕਰ ਕੋਈ ਕਾਰ ਜਾਂ ਬਾਈਕ ਬਿਨਾਂ ਪੀ.ਯੂ.ਸੀ. ਦੇ ਫੜੀ ਗਈ ਤਾਂ ਸਿੱਧਾ 10,000 ਰੁਪਏ ਦਾ ਚਲਾਨ ਕੱਟਿਆ ਜਾਵੇਗਾ।

ਦਿੱਲੀ ਸਰਕਾਰ ਅਨੁਸਾਰ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਸ ਦੀਆਂ ਵਿਸ਼ੇਸ਼ ਟੀਮਾਂ ਪੈਟਰੋਲ ਪੰਪਾਂ ਅਤੇ ਮੁੱਖ ਚੌਰਾਹਿਆਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ, ਜੋ ਵਾਹਨਾਂ ਦੇ ਪੀ.ਯੂ.ਸੀ. ਸਰਟੀਫਿਕੇਟਾਂ ਦੀ ਸਖ਼ਤ ਜਾਂਚ ਕਰਨਗੀਆਂ। ਮੋਟਰ ਵਾਹਨ ਐਕਟ ਤਹਿਤ ਬਿਨਾਂ ਵੈਧ ਪੀ.ਯੂ.ਸੀ. ਪਾਏ ਜਾਣ ਵਾਲੇ ਵਾਹਨ ਚਾਲਕਾਂ 'ਤੇ 10,000 ਰੁਪਏ ਦੇ ਭਾਰੀ ਚਲਾਨ ਤੋਂ ਇਲਾਵਾ ਜੇਲ੍ਹ ਦੀ ਸਜ਼ਾ ਜਾਂ 3 ਮਹੀਨਿਆਂ ਲਈ ਡ੍ਰਾਈਵਿੰਗ ਲਾਇਸੈਂਸ ਮੁਅੱਤਲ ਕਰਨ ਵਰਗੀ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁਰਾੜੀ ਵਿਖੇ ਇੱਕ ਆਟੋਮੇਟਿਡ ਟੈਸਟਿੰਗ ਸਟੇਸ਼ਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਪੀ.ਯੂ.ਸੀ. ਸਰਟੀਫਿਕੇਟਾਂ ਦੀ ਵੈਧਤਾ ਦੀ ਗਹਿਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਹਰ ਨਾਗਰਿਕ ਨੂੰ ਸਾਫ਼ ਹਵਾ ਮਿਲ ਸਕੇ। ਇਸ ਤੋਂ ਇਲਾਵਾ ਤਕਨਾਲੋਜੀ ਰਾਹੀਂ ਨਿਗਰਾਨੀ ਲਈ ਸਰਕਾਰ ਸਰਟੀਫਿਕੇਟ ਜਾਰੀ ਕਰਨ ਵਾਲੇ ਸਾਰੇ ਪੀ.ਯੂ.ਸੀ. ਕੇਂਦਰਾਂ 'ਤੇ ਕੈਮਰੇ ਵੀ ਲਗਾ ਰਹੀ ਹੈ।
 


author

Inder Prajapati

Content Editor

Related News