ਪੀ.ਐੱਮ. ਮੋਦੀ ਨੇ ਬੁਲਾਈ ਸਾਰੇ ਦਲਾਂ ਦੀ ਬੈਠਕ, ਕਾਂਗਰਸ ਸਮੇਤ ਕਈ ਦਲਾਂ ਨੇ ਕੀਤਾ ਕਿਨਾਰਾ

06/19/2019 5:08:31 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਦੇਸ਼, ਇਕ ਚੋਣ 'ਤੇ ਚਰਚਾ ਲਈ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ਤੋਂ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਕਿਨਾਰਾ ਕਰ ਲਿਆ ਹੈ। ਹਾਲਾਂਕਿ ਖੱਬੇ ਪੱਖੀ ਦਲ ਅਤੇ ਐੱਨ.ਸੀ.ਪੀ. ਇਸ 'ਚ ਹਿੱਸਾ ਲੈ ਰਹੀ ਹੈ। ਕਾਂਗਰਸ ਨੇ ਬੈਠਕ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਉੱਥੇ ਹੀ ਬਸਪਾ ਸੁਪਰੀਮੋ ਮਾਇਆਵਤੀ, ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਠਕ ਤੋਂ ਕਿਨਾਰਾ ਕਰ ਲਿਆ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਵ ਅਤੇ ਦਰਮੁਕ ਪ੍ਰਧਾਨ ਐੱਮ.ਕੇ. ਸਟਾਲਿਨ ਵੀ ਬੈਠਕ 'ਚ ਸ਼ਾਮਲ ਨਹੀਂ ਹੋਏ। ਐੱਨ.ਸੀ.ਪੀ. ਚੀਫ ਪ੍ਰਧਾਨ ਸ਼ਰਦ ਪਵਾਰ ਦੇ ਇਸ ਬੈਠਕ 'ਚ ਹਿੱਸਾ ਲੈ ਰਹੇ ਹਨ। ਟੀ.ਡੀ.ਪੀ. ਚੀਫ ਚੰਦਰਬਾਬੂ ਨਾਇਡੂ ਨੇ ਇਸ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਕਿ ਜੇਕਰ ਈ.ਵੀ.ਐੱਮ. ਦੇ ਮੁੱਦੇ 'ਤੇ ਸਾਰੇ ਦਲਾਂ ਦੀ ਬੈਠਕ ਹੁੰਦੀ ਤਾਂ ਉਹ ਇਸ 'ਚ ਜ਼ਰੂਰ ਸ਼ਾਮਲ ਹੁੰਦੀ। ਦੂਜੇ ਪਾਸੇ 'ਆਪ' ਨੇ ਪਾਰਟੀ ਦੇ ਨੇਤਾ ਰਾਘਵ ਚੱਡਾ ਨੂੰ ਪਾਰਟੀ ਦੇ ਪ੍ਰਤੀਨਿਧੀ ਦੇ ਰੂਪ 'ਚ ਬੈਠਕ 'ਚ ਭੇਜਣ ਦਾ ਫੈਸਲਾ ਕੀਤਾ ਹੈ।

ਇਹ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਦੀ ਇਸ ਬੈਠਕ 'ਚ ਕੋਨਰਾਡ ਸੰਗਮਾ, ਆਸ਼ੀਸ਼ ਪਟੇਲ, ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਥਾਵਰਚੰਗ ਗਹਿਲੋਤ, ਨਰੇਂਦਰ ਸਿੰਘ ਤੋਮਰ, ਸੁਖਬੀਰ ਬਾਦਲ, ਸੀਤਾਰਾਮ ਯੇਚੁਰੀ, ਮਹਿਬੂਬਾ ਮੁਫ਼ਤੀ, ਡੀ.ਰਾਜਾ, ਸੁਧਾਕਰ ਰੈੱਡੀ ਪਹੁੰਚ ਗਏ ਹਨ।

ਚੰਦਰਸ਼ੇਖਰ ਰਾਵ ਤੇ ਸਟਾਲਿਨ ਵੀ ਨਹੀਂ ਪੁੱਜੇ
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਅਤੇ ਦਰਮੁਕ ਮੁਖੀ ਐੱਮ.ਕੇ. ਸਟਾਲਿਨ ਵੀ ਬੈਠਕ 'ਚ ਸ਼ਾਮਲ ਨਹੀਂ ਹੋਏ। ਐੱਨ.ਸੀ.ਪੀ. ਚੀਫ ਪ੍ਰਧਾਨ ਸ਼ਰਦ ਪਵਾਰ ਇਸ ਬੈਠਕ 'ਚ ਹਿੱਸਾ ਲੈ ਰਹੇ ਹਨ। ਟੀ.ਡੀ.ਪੀ. ਚੀਫ ਚੰਦਰਬਾਬੂ ਨਾਇਡੂ ਨੇ ਇਸ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬੀਜੂ ਜਨਤਾ ਦਲ ਦੇ ਮੁਖੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ,''ਸਾਡੀ ਪਾਰਟੀ ਇਕ ਦੇਸ਼, ਇਕ ਚੋਣ ਦੇ ਵਿਚਾਰ 'ਤੇ ਸਮਰਥਨ ਕਰ ਰਹੀ ਹੈ।''

ਕਾਂਗਰਸ ਨੇ ਵੀ ਕੀਤਾ ਕਿਨਾਰਾ
ਕਾਂਗਰਸ ਨੇਤਾ ਗੌਰਵ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਇਕ ਰਾਸ਼ਟਰ, ਇਕ ਚੋਣ' ਪ੍ਰਸਤਾਵ 'ਤੇ ਚਰਚਾ ਲਈ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ 'ਚ ਸ਼ਾਮਲ ਨਹੀਂ ਹੋਵੇਗੀ। ਸੰਸਦ ਮੈਂਬਰ ਗੋਗੋਈ ਨੇ ਸੰਸਦ 'ਚ ਮੀਡੀਆ ਨੂੰ ਦੱਸਿਆ,''ਜਿੱਥੇ ਤੱਕ ਮੈਨੂੰ ਪਤਾ ਹੈ, ਸਾਡੀ ਪਾਰਟੀ ਬੈਠਕ 'ਚ ਹਿੱਸਾ ਨਹੀਂ ਲੈ ਰਹੀ ਹੈ।''


DIsha

Content Editor

Related News