ਪੀ. ਐੱਮ. ਮੋਦੀ ਅੱਜ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’

09/27/2020 10:04:47 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਦੇਸ਼ ਵਾਸੀਆਂ ਨਾਲ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਨਗੇ। ਇਸ ਪ੍ਰੋਗਰਾਮ ਦਾ ਪ੍ਰਸਾਰਣ 11 ਵਜੇ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਖੇਤੀ ਬਿੱਲ ਜਾਂ ਫਿਰ ਕਿਸਾਨਾਂ ’ਤੇ ਗੱਲ ਕਰ ਸਕਦੇ ਹਨ। ਦੱਸ ਦੇਈਏ ਕਿ ‘ਮਨ ਕੀ ਬਾਤ’ ਦਾ ਇਹ 69ਵਾਂ ਆਡੀਸ਼ਨ ਹੈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਆਲ ਇੰਡੀਆ ਰੇਡੀਆ, ਡੀ. ਡੀ. ਅਤੇ ਨਰਿੰਦਰ ਮੋਦੀ ਮੋਬਾਇਲ ਐਪ ’ਤੇ ਸੁਣਿਆ ਜਾ ਸਕਦਾ ਹੈ। ਇਹ ਪ੍ਰੋਗਰਾਮ ਆਕਾਸ਼ਵਾਣੀ ’ਤੇ ਵੱਖ-ਵੱਖ ਭਾਸ਼ਾਵਾਂ ’ਚ ਪ੍ਰਸਾਰਿਤ ਹੋਵੇਗਾ। ਹਿੰਦੀ ਪ੍ਰਸਾਰਣ ਦੇ ਠੀਕ ਬਾਅਦ ਹੋਰ ਭਾਸ਼ਾਵਾਂ ਵਿਚ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੋਵੇਗਾ। 

ਪਿਛਲੇ ਮਹੀਨੇ ਮਨ ਕੀ ਬਾਤ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਲੋਕਲ ਲਈ ਵੋਕਲ ਬਣਨ ਦੀ ਅਪੀਲ ਕੀਤੀ ਸੀ। ਖ਼ਾਸ ਕਰ ਕੇ ਖਿਡੌਣਿਆਂ ਦੇ ਨਿਰਮਾਣ ’ਚ ਭਾਰਤੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਪੋ੍ਰਗਰਾਮ ਵਿਚ ਕਿਸਾਨਾਂ ਦੀ ਚਰਚਾ ਕੀਤੀ ਸੀ ਅਤੇ ਕਿਸਾਨਾਂ ਨੂੰ ਨਮਨ ਕੀਤਾ ਸੀ। ਇਸ ਵਾਰ ਵੀ ਚਰਚਾ ਕਿਸਾਨਾਂ ’ਤੇ ਹੋ ਸਕਦੀ ਹੈ।


Tanu

Content Editor

Related News