''ਮਨ ਕੀ ਬਾਤ'' ''ਚ ਬੋਲੇ PM ਮੋਦੀ- ਕਾਰਗਿਲ ਨੂੰ ਸਾਡਾ ਦੇਸ਼ ਕਦੇ ਭੁੱਲਾ ਨਹੀਂ ਸਕਦਾ

07/26/2020 12:59:26 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਨਾਲ ਜਨਤਾ ਨੂੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ 'ਕਾਰਗਿਲ ਵਿਜੇ ਦਿਵਸ' ਹੈ। 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ 'ਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ। ਕਾਰਗਿਲ ਦਿਵਸ 'ਤੇ ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਮਾੜਾ ਸੁਭਾਅ ਹੀ ਹੁੰਦਾ ਹੈ, ਸਭ ਨਾਲ ਬਿਨਾਂ ਕਾਰਨ ਦੁਸ਼ਮਣੀ ਕਰਨਾ, ਹਿੱਤ ਕਰਨ ਵਾਲਿਆਂ ਦਾ ਵੀ ਨੁਕਸਾਨ ਸੋਚਣਾ। ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਪਿੱਠ 'ਤੇ ਛੂਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ,''ਪਾਕਿਸਤਾਨ ਨੇ ਵੱਡੀਆਂ-ਵੱਡੀਆਂ ਯੋਜਨਾਵਾਂ ਪਾਲ ਕੇ ਭਾਰਤ ਦੀ ਜ਼ਮੀਨ ਕਬਜ਼ਾਉਣ ਅਤੇ ਆਪਣੇ ਇੱਥੇ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਧਿਆਨ ਭਟਕਾਉਣ ਨੂੰ ਲੈ ਕੇ ਅਜਿਹਾ ਕੀਤਾ ਸੀ।'' ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ ਨੂੰ ਸਾਡਾ ਦੇਸ਼ ਭੁੱਲਾ ਨਹੀਂ ਸਕਦਾ ਹੈ। ਪੀ.ਐੱਮ. ਮੋਦੀ ਨੇ ਪ੍ਰੋਗਰਾਮ 'ਚ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਰਗਿਲ ਯੁੱਧ 'ਚ ਹਥਿਆਰਬੰਦ ਫੋਰਸਾਂ ਦੀ ਬਹਾਦਰੀ ਦੀਆਂ ਕਹਾਣੀਆਂ ਹੋਰ ਲੋਕਾਂ ਨਾਲ ਸਾਂਝੀਆਂ ਕਰਨ।
 

ਪੀ.ਐੱਮ. ਨੇ ਕਿਹਾ ਕੋਰੋਨਾ ਵਾਇਰਸ ਬਾਰੇ ਵੀ ਕੀਤੀ ਗੱਲ
ਦੱਸਣਯੋਗ ਹੈ ਕਿ ਪੀ.ਐੱਮ.ਮੋਦੀ ਨੇ ਕਿਹਾ ਕਿ 15 ਅਗਸਤ ਯਾਨੀ ਆਜ਼ਾਦੀ ਦਿਵਸ 'ਤੇ ਦੇਸ਼ ਵਾਸੀ ਇਕ ਵਾਰ ਕੋਰੋਨਾ ਤੋਂ ਆਜ਼ਾਦੀ, ਆਤਮਨਿਰਭਰ ਬਣਨ ਦੀ ਸਹੁੰ ਖਾਣ। ਕੋਰੋਨਾ 'ਤੇ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਸਾਡੇ ਦੇਸ਼ 'ਚ ਰਿਕਵਰੀ ਰੇਟ ਬਿਹਤਰ ਹੈ। ਦੇਸ਼ 'ਚ ਕੋਰੋਨਾ ਦਾ ਮੌਤ ਦਰ ਵੀ ਕਾਫ਼ੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਹਾਲੇ ਗੰਭੀਰਤਾ ਨਾਲ ਲੜਨਾ ਹੈ। ਮੋਦੀ ਨੇ ਕਿਹਾ ਕਿ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ, ਆਯੂਰਵੈਤਿਕ ਕਾੜ੍ਹਾ ਲੈਂਦੇ ਰਹੇ। ਕੋਰੋਨਾ ਕਾਲ 'ਚ ਸਾਨੂੰ ਦੂਜੀਆਂ ਬੀਮਾਰੀਆਂ ਤੋਂ ਬਚ ਕੇ ਰਹਿਣਾ ਹੈ। ਹਸਪਤਾਲ ਦੇ ਚੱਕਰ ਨਾ ਲਗਾਉਣੇ ਪੈਣ, ਇਸ ਦਾ ਪੂਰਾ ਖਿਆਲ ਰੱਖਣਾ ਹੋਵੇਗਾ।
 

ਮਨ ਕੀ ਬਾਤ 'ਚ ਹੜ੍ਹ ਦਾ ਵੀ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ 'ਚ ਹੜ੍ਹ ਦਾ ਵੀ ਜ਼ਿਕਰ ਕੀਤਾ। ਮੋਦੀ ਬੋਲੇ ਕਿ ਕੋਰੋਨਾ ਕਾਲ 'ਚ ਹੜ੍ਹ ਆਸਾਮ ਅਤੇ ਬਿਹਾਰ ਲਈ ਨਵੀਂ ਚੁਣੌਤੀ ਬਣ ਕੇ ਆਇਆ ਹੈ। ਮੋਦੀ ਨੇ ਕਿਹਾ ਕਿ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਲਈ ਪੂਰਾ ਦੇਸ਼ ਖੜ੍ਹਾ ਹੈ। 
ਆਤਮਨਿਰਭਰ ਭਾਰਤ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਲੋਕ ਅਤੇ ਸੰਸਥਾਵਾਂ ਇਸ ਵਾਰ ਰੱਖੜੀ ਨੂੰ ਵੱਖ ਤਰੀਕੇ ਨਾਲ ਮਨਾਉਣ ਦੀ ਮੁਹਿੰਮ ਚੱਲ ਰਹੀਆਂ ਹਨ। ਕੀ ਲੋਕ ਇਸ ਨੂੰ vocal for local ਨਾਲ ਵੀ ਜੋੜ ਰਹੇ ਹਨ, ਜੋ ਕਿ ਸਹੀ ਹੈ। ਮੋਦੀ ਨੇ ਬਿਹਾਨ ਦੇ ਕੁਝ ਨੌਜਵਾਨਾਂ ਦਾ ਜ਼ਿਕਰ ਕੀਤਾ ਹੈ। ਜੋ ਪਹਿਲੇ ਆਮ ਨੌਕਰੀ ਕਰਦੇ ਸਨ। ਫਿਰ ਉਹ ਮੋਤੀ ਦੀ ਖੇਤੀ ਕਰਨ ਲੱਗੇ।ਉਹ ਇਸ ਤੋਂ ਹੁਣ ਕਾਫ਼ੀ ਕਮਾਈ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਬਿਹਾਰ ਦੀ ਮਧੁਬਨੀ ਪੇਂਟਿੰਗ ਵਾਲੇ ਮਾਸਕ ਮਸ਼ਹੂਰ ਹੋ ਰਹੇ ਹਨ। ਮੋਦੀ ਨੇ ਉਨ੍ਹਾਂ ਬਾਂਸ ਦੀਆਂ ਬੋਤਲਾਂ, ਟਿਫਿਨ ਬਾਕਸ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਨਾਰਥ ਈਸਟ ਦੇ ਲੋਕ ਬਣਾ ਰਹੇ ਹਨ।
 

ਬੋਰਡ ਪ੍ਰੀਖਿਆ 'ਚ ਚੰਗੇ ਨੰਬਰ ਲਿਆਉਣ ਵਾਲੇ ਬੱਚਿਆਂ ਨਾਲ ਕੀਤੀ ਗੱਲ
ਪੀ.ਐੱਮ. ਮੋਦੀ ਨੇ ਬੋਰਡ ਪ੍ਰੀਖਿਆ 'ਚ ਚੰਗੇ ਨੰਬਰ ਲਿਆਉਣ ਵਾਲੀ ਕ੍ਰਿਤਿਕਾ ਨਾਂਦਲ ਨਾਲ ਗੱਲ ਕੀਤੀ। ਉਹ ਹਰਿਆਣਾ ਦੇ ਪਾਨੀਪਤ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਮੋਦੀ ਨੇ ਕੇਰਲ ਦੇ ਵਿਨਾਇਕ ਨਾਲ ਗੱਲ ਕੀਤੀ। ਉਨ੍ਹਾਂ ਤੋਂ ਪੀ.ਐੱਮ. ਮੋਦੀ ਨੇ ਪੁੱਛਿਆ ਹਾਊਜ਼ ਇਜ ਦਿ ਜੋਸ਼। ਵਿਨਾਇਕ ਨੇ ਕਿਹਾ ਹਾਈ ਸਰ। ਪੀ.ਐੱਮ. ਮੋਦੀ ਨੇ ਯੂ.ਪੀ. ਦੇ ਉਸਮਾਨ ਸੈਫੀ ਨਾਲ ਗੱਲ ਕੀਤੀ। ਸੈਫੀ ਨੇ ਦੱਸਿਆ ਕਿ ਉਹ ਆਪਣੇ ਰਿਜਲਟ ਤੋਂ ਖੁਸ਼ ਹੈ।
 

ਕੋਰੋਨਾ ਕਾਲ 'ਚ ਪੇਂਡੂ ਖੇਤਰਾਂ ਨੇ ਦੇਸ਼ ਨੂੰ ਦਿਸ਼ਾ ਦਿਖਾਈ
ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਕਾਲ 'ਚ ਪੇਂਡੂ ਖੇਤਰਾਂ ਨੇ ਦੇਸ਼ ਨੂੰ ਦਿਸ਼ਾ ਦਿਖਾਈ। ਪੰਚਾਇਤਾਂ ਨੇ ਕਾਫ਼ੀ ਚੰਗੀ ਕੋਸ਼ਿਸ਼ ਕੀਤੀ। ਜੰਮੂ ਦੀ ਸਰਪੰਚ ਬਲਬੀਰ ਕੌਰ ਨੇ 30 ਬੈੱਡ ਦਾ ਇਕ ਕੁਆਰੰਟੀਨ ਸੈਂਟਰ ਬਣਵਾਇਆ। ਬਲਬੀਰ ਨੇ ਖੁਦ ਪੂਰੀ ਪੰਚਾਇਤ 'ਚ ਸੈਨੇਟਾਈਜੇਸ਼ਨ ਦਾ ਕੰਮ ਕੀਤਾ। ਜੇਤੂਨਾ ਬੇਗਮ ਨੇ ਆਪਣੀ ਪੰਚਾਇਤ 'ਚ ਕੋਰੋਨਾ ਤੋਂ ਜੰਗ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਮੁਫ਼ਤ ਮਾਸਕ, ਮੁਫ਼ਤ ਰਾਸ਼ਨ ਵੰਡਿਆ। ਫਸਲਾਂ ਦੀ ਬੀਜ਼ ਦਿੱਤੇ ਤਾਂ ਕਿ ਪਰੇਸ਼ਾਨੀ ਨਾ ਆਏ। ਅਨੰਤਨਾਗ 'ਚ ਮੁਹੰਮਦ ਇਕਬਾਲ ਨੇ ਸੈਨੇਟਾਈਜ਼ੇਸ਼ਨ ਲਈ ਖੁਦ ਹੀ ਸਪਰੇਅ ਮਸ਼ੀਨ ਬਣਾ ਲਈ। ਇਹ ਮਸ਼ੀਨ ਬਾਹਰੋਂ 6 ਲ4ਖ ਦੀ ਸੀ, ਜੋ ਉਨ੍ਹਾਂ ਨੇ ਸਿਰਫ਼ 50 ਹਜ਼ਾਰ 'ਚ ਬਣਾਈ। ਮਨ ਕੀ ਬਾਤ ਰਾਹੀਂ ਪੀ.ਐੱਮ. ਮੋਦੀ ਦਾ ਇਹ ਦੇਸ਼ ਦੇ ਨਾਂ 67ਵਾਂ ਸੰਬੋਧਨ ਹੈ। ਮੋਦੀ ਹਰ ਮਹੀਨੇ ਦੇ ਆਖੀਰ 'ਚ ਐਤਵਾਰ ਨੂੰ ਮਨ ਕੀ ਬਾਤ ਕਰਦੇ ਹਨ।


DIsha

Content Editor

Related News