‘ਮਨ ਕੀ ਬਾਤ’ ’ਚ PM ਮੋਦੀ ਬੋਲੇ- ‘ਮੈਂ ਸੱਤਾ ਨਹੀਂ, ਸੇਵਾ ’ਚ ਰਹਿਣਾ ਚਾਹੁੰਦਾ ਹਾਂ’

Sunday, Nov 28, 2021 - 11:40 AM (IST)

‘ਮਨ ਕੀ ਬਾਤ’ ’ਚ PM ਮੋਦੀ ਬੋਲੇ- ‘ਮੈਂ ਸੱਤਾ ਨਹੀਂ, ਸੇਵਾ ’ਚ ਰਹਿਣਾ ਚਾਹੁੰਦਾ ਹਾਂ’

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਮਨ ਕੀ ਬਾਤ ਦਾ ਇਹ 83ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਨੂੰ ਅੰਮ੍ਰਿਤ ਮਹਾਉਤਸਵ ਤੋਂ ਪ੍ਰੇਰਣਾ ਮਿਲਦੀ ਹੈ। ਦਸੰਬਰ ਮਹੀਨੇ ’ਚ ਦੇਸ਼ ਜਲ ਸੈਨਾ ਦਿਵਸ ਅਤੇ ਹਥਿਆਰਬੰਦ ਫੋਰਸ ਝੰਡਾ ਦਿਵਸ ਵੀ ਦੇਸ਼ ਮਨਾਉਂਦਾ ਹੈ। ਮੋਦੀ ਨੇ ਕਿਹਾ ਕਿ 16 ਦਸੰਬਰ ਨੂੰ 1971 ਦੇ ਯੁੱਧ ਦੀ ਸਵਰਣਿਮ ਜਯੰਤੀ ਸਾਲ ਵੀ ਦੇਸ਼ ਮਨਾਏਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸੱਤਾ ’ਚ ਨਹੀਂ, ਸੇਵਾ ’ਚ ਰਹਿਣਾ ਚਾਹੁੰਦਾ ਹਾਂ। ਮੈਂ ਜਨਤਾ ਦਾ ਸੇਵਕ ਹਾਂ। ਪ੍ਰਧਾਨ ਮੰਤਰੀ ਦਾ ਅਹੁਦਾ ਸੇਵਾ ਲਈ ਹੁੰਦਾ ਹੈ। 

ਇਹ ਵੀ ਪੜ੍ਹੋ : ਕੇਂਦਰ ਨੇ ਮੰਨੀ ਕਿਸਾਨਾਂ ਦੀ ਇਕ ਹੋਰ ਮੰਗ, ਖੇਤੀਬਾੜੀ ਮੰਤਰੀ ਬੋਲੇ- ਹੁਣ ਘਰਾਂ ਨੂੰ ਪਰਤਣ ਕਿਸਾਨ

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਮਹਾਉਤਸਵ, ਸਿੱਖਣ ਦੇ ਨਾਲ ਹੀ ਸਾਨੂੰ ਦੇਸ਼ ਲਈ ਕੁਝ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈ। ਹੁਣ ਤਾਂ ਦੇਸ਼ ਭਰ ਵਿਚ ਆਮ ਲੋਕ ਹੋਣ ਜਾਂ ਸਰਕਾਰਾਂ, ਪੰਚਾਇਤ ਤੋਂ ਲੈ ਕੇ ਸੰਸਦ ਤੱਕ, ਅੰਮ੍ਰਿਤ ਮਹਾਉਤਸਵ ਦੀ ਗੂੰਜ ਹੈ ਅਤੇ ਲਗਾਤਾਰ ਇਸ ਮਹਾਉਤਸਵ ਨਾਲ ਜੁੜੇ ਪ੍ਰੋਗਰਾਮਾਂ ਦਾ ਸਿਲਸਿਲਾ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਜ਼ਾਦੀ ਵਿਚ ਆਪਣੇ ਜਨ-ਜਾਤੀ ਭਾਈਚਾਰੇ ਦੇ ਯੋਗਦਾਨ ਨੂੰ ਵੇਖਦੇ ਹੋਏ ਦੇਸ਼ ਨੇ ਜਨਜਾਤੀ ਗੌਰਵ ਹਫ਼ਤਾ ਵੀ ਮਨਾਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਨਾਲ ਜੁੜੇ ਪ੍ਰੋਗਰਾਮ ਵੀ ਹੋਏ। ਅੰਡਮਾਨ-ਨਿਕੋਬਾਰ ਦੀਪ ਸਮੂਹ ਵਿਚ ਜਾਰਵਾ ਅਤੇ ਓਂਗੇ, ਅਜਿਹੇ ਜਨਜਾਤੀ ਭਾਈਚਾਰਿਆਂ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦੀ ਜੀਵੰਤ ਪ੍ਰਦਰਸ਼ਨ ਕੀਤਾ। ਮਹਾਉਤਸਵ ਨਾਲ ਪੂਰਾ ਦੇਸ਼ ਜੋਸ਼ ਅਤੇ ਜਨੂੰਨ ਨਾਲ ਜੁੜ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ

PunjabKesari

 

ਸਰਕਾਰੀ ਯੋਜਨਾਵਾਂ ਤੋਂ ਲੋਕਾਂ ਨੂੰ ਮਿਲ ਰਿਹੈ ਲਾਭ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਸਰਕਾਰੀ ਯੋਜਨਾਵਾਂ ਤੋਂ ਕਿਵੇਂ ਕੋਈ ਜ਼ਿੰਦਗੀ ਬਦਲੀ, ਉਸ ਬਦਲੇ ਹੋਏ ਜੀਵਨ ਦਾ ਅਨੁਭਵ ਕੀ ਹੈ। ਜਦੋਂ ਸੁਣਦਾ ਹਾਂ ਤਾਂ ਮਨ ਨੂੰ ਸੰਤੋਸ਼ ਵੀ ਦਿੰਦਾ ਹੈ ਅਤੇ ਉਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ।

ਇਹ ਵੀ ਪੜ੍ਹੋ : ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਖ਼ਾਸ ਗੱਲਾਂ— 
ਦੁਨੀਆ ਭਰ ਦੇ ਕਈ ਦੇਸ਼ਾਂ ’ਚ ਫੈਲਿਆ ਹੈ ਵਰਿੰਦਾਵਨ ਦਾ ਅਸੀਮ ਰਸ
ਸਾਰਿਆਂ ਦੀ ਕੋਸ਼ਿਸ਼ ਸਦਕਾ ਹੀ ਕੁਦਰਤ ਦੀ ਸੁਰੱਖਿਆ ਸੰਭਵ ਹੈ
ਕੁਦਰਤ ਤੋਂ ਖ਼ਤਰਾ ਉਦੋਂ ਪੈਦਾ ਹੁੰਦਾ ਹੈ, ਜਦੋਂ ਅਸੀਂ ਉਸ ਦੇ ਸੰਤੁਲਨ ਨੂੰ ਵਿਗਾੜਦੇ ਹਾਂ
ਆਯੁਸ਼ਮਾਨ ਭਾਰਤ ਤੋਂ ਗਰੀਬ ਲੋਕਾਂ ਨੂੰ ਮਿਲ ਰਿਹਾ ਹੈ ਜੀਵਨ ਦਾ ਸੁੱਖ
ਮੈਂ ਸੱਤਾ ਨਹੀਂ ਸਿਰਫ਼ ਸੇਵਾ ’ਚ ਰਹਿਣਾ ਚਾਹੁੰਦਾ ਹਾਂ
ਸਾਡੇ ਸੁਤੰਤਰਤਾ ਸੰਗਰਾਮ ’ਚ ਝਾਂਸੀ ਅਤੇ ਬੁੰਦੇਲਖੰਡ ਦਾ ਵੱਡਾ ਯੋਗਦਾਨ ਹੈ
ਅੱਜ ਦਾ ਯੁੱਗ ਸਟਾਰਟਅੱਪ ਦਾ ਯੁੱਗ ਹੈ
ਬਾਬਾ ਸਾਹਿਬ ਨੇ ਪੂਰੀ ਜ਼ਿੰਦਗੀ ਦੇਸ਼ ਵਾਸੀਆਂ ਲਈ ਸਮਰਪਿਤ ਕੀਤੀ
ਕੋਰੋਨਾ ਅਜੇ ਗਿਆ ਨਹੀਂ, ਸਾਵਧਾਨੀ ਜ਼ਰੂਰ ਵਰਤੋਂ

 


author

Tanu

Content Editor

Related News