ਜਾਣੋ ਕੀ ਹੈ ਜਲ ਜੀਵਨ ਮਿਸ਼ਨ, 3.5 ਲੱਖ ਕਰੋੜ ਖਰਚ ਕਰੇਗੀ ਮੋਦੀ ਸਰਕਾਰ

08/15/2019 2:01:11 PM

ਨਵੀਂ ਦਿੱਲੀ— ਦੇਸ਼ ਦੇ 73ਵੇਂ ਆਜ਼ਾਦੀ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ 'ਚ ਉਨ੍ਹਾਂ ਨੇ ਪੀਣ ਵਾਲੇ ਪਾਣੀ ਦੀ ਸੁਰੱਖਿਆ ਲਈ ਜਲ ਜੀਵਨ ਮਿਸ਼ਨ ਦੀ ਨਵੀਂ ਯੋਜਨਾ ਬਾਰੇ ਦੱਸਿਆ। ਜਾਣੋ ਕੀ ਹੈ ਇਹ ਮਿਸ਼ਨ, ਜਿਸ 'ਚ ਸਾਢੇ 3 ਲੱਖ ਕਰੋੜ ਦੀ ਲਾਗਤ ਲੱਗੇਗੀ। ਮੋਦੀ ਨੇ ਕਿਹਾ ਕਿ ਅੱਜ ਦੇਸ਼ 'ਚ ਅੱਧੇ ਤੋਂ ਵਧ ਘਰ ਅਜਿਹੇ ਹਨ, ਜਿਨ੍ਹਾਂ 'ਚ ਪੀਣ ਦਾ ਸਵੱਛ ਪਾਣੀ ਉਪਲੱਬਧ ਨਹੀਂ ਹੈ। ਉਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਪਾਣੀ ਲਿਆਉਣ 'ਚ ਚੱਲਾ ਜਾਂਦਾ ਹੈ। ਇਸ ਸਰਕਾਰ ਨੇ ਹਰ ਘਰ 'ਚ ਪਾਣੀ, ਪੀਣ ਦਾ ਪਾਣੀ ਲਿਆਉਣ ਦਾ ਸੰਕਲਪ ਲਿਆ ਹੈ। ਆਉਣ ਵਾਲੇ ਦਿਨਾਂ 'ਚ ਜਲ ਜੀਵਨ ਮਿਸ਼ਨ ਨੂੰ ਲੈ ਕੇ ਅੱਗੇ ਵਧਣਗੇ। ਇਸ ਲਈ ਕੇਂਦਰ ਅਤੇ ਰਾਜ ਮਿਲ ਕੇ ਕੰਮ ਕਰਨਗੇ। ਸਾਢੇ ਤਿੰਨ ਲੱਖ ਕਰੋੜ ਤੋਂ ਵੀ ਵਧ ਇਸ 'ਤੇ ਖਰਚ ਕਰਨ ਦਾ ਸੰਕਲਪ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਬਾਰਸ਼ ਦੇ ਪਾਣੀ ਨੂੰ ਰੋਕਣ, ਸਮੁੰਦਰੀ ਪਾਣੀ, ਮਾਈਕ੍ਰੋ ਇਰੀਗੇਸ਼ਨ, ਪਾਣੀ ਬਚਾਉਣ ਦੀ ਮੁਹਿੰਮ, ਆਮ ਨਾਗਰਿਕ ਸਜਗ ਹੋਵੇ, ਬੱਚਿਆਂ ਨੂੰ ਪਾਣੀ ਦੇ ਮਹੱਤਤਾ ਦੀ ਸਿੱਖਿਆ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ 70 ਸਾਲਾਂ 'ਚ ਜੋ ਕੰਮ ਹੋਇਆ ਹੈ, ਅਗਲੇ 5 ਸਾਲਾਂ 'ਚ ਉਸ ਤੋਂ 5 ਗੁਣਾ ਵਧ ਕੰਮ ਹੋਵੇ, ਅਸੀਂ ਇਸ ਦੀ ਕੋਸ਼ਿਸ਼ ਕਰਨੀ ਹੈ।


DIsha

Content Editor

Related News