PM ਮੋਦੀ ਇਸ ਸਾਲ ਜੈਸਲਮੇਰ ''ਚ ਜਵਾਨਾਂ ਨਾਲ ਮਨ੍ਹਾ ਸਕਦੇ ਹਨ ਦੀਵਾਲੀ
Friday, Nov 13, 2020 - 02:12 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਇਸ ਸਾਲ ਵੀ ਕਾਇਮ ਰੱਖਣਗੇ। ਸੂਤਰਾਂ ਅਨੁਸਾਰ ਪੀ.ਐੱਮ. ਮੋਦੀ ਇਸ ਵਾਰ ਰਾਜਸਥਾਨ ਦੇ ਜੈਸਲਮੇਰ 'ਚ ਭਾਰਤੀ ਜਵਾਨਾਂ ਨਾਲ ਦੀਵਾਲੀ ਮਨ੍ਹਾ ਸਕਦੇ ਹਨ। ਮੀਡੀਆ ਰਿਪੋਰਟ ਅਨੁਸਾਰ ਪੀ.ਐੱਮ. ਮੋਦੀ ਨਾਲ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਬਿਪਿਨ ਰਾਵਤ ਅਤੇ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਵੀ ਹੋਣਗੇ। ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਹਰ ਸਾਲ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਹਨ। ਪਿਛਲੇ ਸਾਲ ਪੀ.ਐੱਮ. ਮੋਦੀ ਨੇ ਜੰਮੂ-ਕਸ਼ਮੀਰ 'ਚ ਕੰਟਰੋਲ ਕੋਲ ਸਥਿਤ ਰਾਜੌਰੀ ਜਾ ਕੇ ਫ਼ੌਜੀਆਂ ਨਾਲ ਦੀਵਾਲੀ ਮਨਾਈ ਸੀ।
ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ
ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ ਸਾਲ 2018 'ਚ ਉਤਰਾਖੰਡ 'ਚ ਭਾਰਤ-ਚੀਨ ਸਰਹੱਦ ਕੋਲ ਬਰਫ਼ੀਲੀ ਘਾਟੀ 'ਚ ਫ਼ੌਜ ਅਤੇ ਆਈ.ਟੀ.ਬੀ.ਪੀ. ਕਰਮੀਆਂ ਨਾਲ ਤਿਉਹਾਰ ਮਨਾਇਆ ਸੀ। ਸਾਲ 2014 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਜਵਾਨਾਂ ਨਾਲ ਸਿਆਚਿਨ 'ਚ ਦੀਵਾਲੀ ਮਨਾਈ ਸੀ। ਸਾਲ 2015 'ਚ ਉਨ੍ਹਾਂ ਨੇ ਦੀਵਾਲੀ ਮੌਕੇ ਪੰਜਾਬ ਸਰਹੱਦ ਦਾ ਦੌਰਾ ਕੀਤਾ ਸੀ। ਸੰਜੋਗ ਨਾਲ ਉਨ੍ਹਾਂ ਦਾ ਦੌਰਾ 1965 ਦੇ ਭਾਰਤ-ਪਾਕਿ ਯੁੱਧ ਦੇ 50 ਸਾਲ ਹੋਣ 'ਤੇ ਹੋਇਆ ਸੀ। ਸਾਲ 2016 'ਚ ਮੋਦੀ ਹਿਮਾਚਲ ਪ੍ਰਦੇਸ਼ ਗਏ ਸਨ, ਜਿੱਥੇ ਉਨ੍ਹਾਂ ਨੇ ਮੋਹਰੀ ਚੌਕੀ 'ਤੇ ਭਾਰਤ-ਤਿੱਬਤ ਸਰਹੱਦ ਪੁਲਸ ਮੁਲਾਜ਼ਮਾਂ ਨਾਲ ਸਮਾਂ ਬਿਤਾਇਆ ਸੀ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ 2017 'ਚ ਜੰਮੂ-ਕਸ਼ਮੀਰ ਦੇ ਗੁਰੇਜ 'ਚ ਫ਼ੌਜੀਆਂ ਨਾਲ ਦੀਵਾਲੀ ਮਨਾਈ ਸੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ