ਆਫ਼ ਦਿ ਰਿਕਾਰਡ: ਨਰਿੰਦਰ ਮੋਦੀ ਇਕੱਲੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਕੋਈ ਖਾਸਮ-ਖ਼ਾਸ ਗਰੁੱਪ ਨਹੀਂ

09/22/2021 11:04:42 AM

ਨਵੀਂ ਦਿੱਲੀ (ਬਿਊਰੋ)— ਨਰਿੰਦਰ ਮੋਦੀ ਆਜ਼ਾਦ ਭਾਰਤ ਦੇ ਇਕੋ-ਇਕ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਕੋਈ ਖਾਸਮ-ਖ਼ਾਸ ਗਰੁੱਪ ਨਹੀਂ ਹੈ। ਜਿਹੜੇ ਲੋਕ ਉਨ੍ਹਾਂ ਦੇ ਆਲੇ-ਦੁਆਲੇ ਹਨ, ਉਹ ਵੀ ਇਹ ਨਹੀਂ ਕਹਿ ਸਕਦੇ ਕਿ ਉਹ ਉਨ੍ਹਾਂ ਕੋਲੋਂ ਆਪਣਾ ਕੰਮ ਕਰਵਾ ਸਕਦੇ ਹਨ। ਕੋਈ ਵੀ ਵਿਅਕਤੀ ਭਾਵੇਂ ਉਹ ਮੰਤਰੀ ਹੋਵੇ, ਅਧਿਕਾਰੀ ਹੋਵੇ, ਮਿੱਤਰ ਹੋਵੇ, ਕੋਈ ਉਦਯੋਗਪਤੀ ਹੋਵੇ ਜਾਂ ਪਰਿਵਾਰ ਦਾ ਹੀ ਮੈਂਬਰ ਕਿਉਂ ਨਾ ਹੋਵੇ, ਇਹ ਨਹੀਂ ਕਹਿ ਸਕਦਾ ਕਿ ਉਸ ਨੇ ਮੋਦੀ ਨੂੰ ਕੁਝ ਕਰਨ ਲਈ ਕਿਹਾ ਹੋਵੇ ਅਤੇ ਉਨ੍ਹਾਂ ਕਰ ਦਿੱਤਾ ਹੋਵੇ। ਜਿਨ੍ਹਾਂ ਲੋਕਾਂ ਨੂੰ ਮੋਦੀ ਕੋਲ ਪਹੁੰਚਣ ਦਾ ਮੌਕਾ ਮਿਲਦਾ ਵੀ ਹੈ ਤਾਂ ਉਹ ਕੁਝ ਕਰਵਾਉਣ ਦੀ ਹਿੰਮਤ ਨਹੀਂ ਕਰਦੇ।

ਇਹ ਵੀ ਪੜ੍ਹੋ: PM ਮੋਦੀ ਨੇ ਸੰਸਦੀ ਚੋਣਾਂ ’ਚ ਜਿੱਤ ਲਈ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ

 

ਮੋਦੀ ਦੇ ਪਹਿਲੇ ਕਾਰਜਕਾਲ ਵਿਚ ਜਿਹੜੇ ਵਿਅਕਤੀ ਉਨ੍ਹਾਂ ਦੇ ਬਹੁਤ ਨੇੜੇ ਸਨ, ਇਸ ਵਾਰ ਉਹ ਨਹੀਂ ਹਨ। ਬੀਤੇ ਸਮੇਂ ਵਿਚ ਇਹ ਜੁਮਲਾ ਆਮ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਲਈ ਹੈ, ਕੰਮ ਹੋ ਜਾਵੇਗਾ। ਇਹ ਜੁਮਲਾ ਮੋਦੀ ਦੇ ਕਾਰਜਕਾਲ ਵੇਲੇ ਨਹੀਂ ਸੁਣਿਆ ਜਾਂਦਾ। ਅਜਿਹਾ ਨਹੀਂ ਹੈ ਕਿ ਦੇਸ਼ ਨੇ ਈਮਾਨਦਾਰ ਅਤੇ ਸਮਰੱਥ ਪ੍ਰਧਾਨ ਮੰਤਰੀ ਨਹੀਂ ਵੇਖੇ ਜੋ 18-18 ਘੰਟੇ ਕੰਮ ਕਰਦੇ ਸਨ। ਲਾਲ ਬਹਾਦੁਰ ਸ਼ਾਸਤਰੀ ਅਤੇ ਮੋਰਾਰਜੀ ਦੇਸਾਈ ਵਰਗੇ ਪ੍ਰਧਾਨ ਮੰਤਰੀ ਅਜਿਹੇ ਸਨ, ਜੋ ਬਹੁਤ ਲਾਮ-ਲਸ਼ਕਰ ਨਹੀਂ ਰੱਖਦੇ ਸਨ ਪਰ ਉਨ੍ਹਾਂ ਕੋਲ ਮੋਦੀ ਵਰਗਾ ਲੰਮਾ ਕਾਰਜਕਾਲ ਨਹੀਂ ਸੀ।

ਇਹ ਵੀ ਪੜ੍ਹੋ: ਯੋਗੀ ਦਾ ‘ਪ੍ਰਮੋਸ਼ਨ’ ਕਰ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ

7 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵੀ ਮੋਦੀ ਨੂੰ ਸਮਝਣਾ ਬਹੁਤ ਗੁੰਝਲਦਾਰ ਕੰਮ ਹੈ। ਉਨ੍ਹਾਂ ਦਾ ਕੋਈ ਪਰਿਵਾਰ ਨਹੀਂ। ਉਹ ਮੀਡੀਆ ਨਾਲ ਘੁਲਣ-ਮਿਲਣ ਵਿਚ ਦਿਲਚਸਪੀ ਨਹੀਂ ਰੱਖਦੇ। ਉਨ੍ਹਾਂ ਪਿਛਲੇ 7 ਸਾਲਾਂ ਦੌਰਾਨ ਇਕ ਵਾਰ ਵੀ ਅਜੇ ਤੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਨਹੀਂ ਕੀਤਾ ਹੈ। ਮੋਦੀ ਨੇ ਸਰਕਾਰ, ਪਾਰਟੀ ਅਤੇ ਇੱਥੋਂ ਤੱਕ ਕਿ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ’ਤੇ ਪੂਰਾ ਕੰਟਰੋਲ ਰੱਖਿਆ ਹੋਇਆ ਹੈ। ਅਗਸਤ 2019 ਵਿਚ ਅਰੁਣ ਜੇਤਲੀ ਦੀ ਮੌਤ ਪਿੱਛੋਂ ਉਹ ਕਿਸੇ ਵਿਅਕਤੀ ਨਾਲ ਸਲਾਹ-ਮਸ਼ਵਰਾ ਨਹੀਂ ਕਰਦੇ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਸਰਕਾਰ 2 ਵਿਅਕਤੀਆਂ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਸੱਤਾ ’ਚ ਆਏ ਤਾਂ ਗੋਆ ’ਚ ਸਥਾਨਕ ਲੋਕਾਂ ਲਈ 80 ਫ਼ੀਸਦੀ ਨੌਕਰੀਆਂ ਰਿਜ਼ਰਵਡ ਹੋਣਗੀਆਂ: ਕੇਜਰੀਵਾਲ

ਇਹ ਵੀ ਕਿਹਾ ਜਾਂਦਾ ਹੈ ਕਿ ਅਮਿਤ ਸ਼ਾਹ ਦੂਜੇ ਮੋਦੀ ਹਨ, ਜਿਨ੍ਹਾਂ ਨਾਲ ਉਹ ਅਕਸਰ ਗੱਲਬਾਤ ਕਰਦੇ ਰਹਿੰਦੇ ਹਨ ਪਰ ਇਕ ਸੱਚਾਈ ਇਹ ਵੀ ਹੈ ਕਿ ਮੋਦੀ ਆਪਣੇ ਮਾਲਕ ਆਪ ਹਨ। ਜੇ ਰਾਜਨਾਥ ਸਿੰਘ ਗ੍ਰਹਿ ਮੰਤਰੀ ਵਜੋਂ ਕੇਂਦਰੀ ਨਿਯੁਕਤੀ ਕਮੇਟੀ (ਏ. ਸੀ. ਸੀ.) ਦਾ ਇਕੋ-ਇਕ ਮੈਂਬਰ ਹੁੰਦੇ ਹੋਏ ਵੀ ਬਹੁਤ ਸਾਰੀਆਂ ਨਿਯੁਕਤੀਆਂ ਬਾਰੇ ਨਹੀਂ ਜਾਣਦੇ ਸਨ ਤਾਂ ਅਮਿਤ ਸ਼ਾਹ ਨੂੰ ਵੀ ਕਈ ਨਿਯੁਕਤੀਆਂ ਬਾਰੇ ਜਾਣਕਾਰੀ ਨਹੀਂ ਹੁੰਦੀ। ਨਿਯੁਕਤੀਆਂ ਦਾ ਮਾਮਲਾ ਵੱਖਰਾ ਵੀ ਹੋ ਸਕਦਾ ਹੈ ਕਿਉਂਕਿ ਕਾਰਮਿਕ ਅਤੇ ਸਿਖਲਾਈ ਵਿਭਾਗ ਪ੍ਰਧਾਨ ਮੰਤਰੀ ਦੇ ਅਧਿਕਾਰ ਵਿਚ ਹੈ। 

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਸਨਕੀ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ


Tanu

Content Editor

Related News