ਭਾਰਤ-ਉਜ਼ਬੇਕਿਸਤਾਨ ਅੱਤਵਾਦ ਵਿਰੁੱਧ ਦ੍ਰਿੜਤਾ ਨਾਲ ਇਕੱਠੇ ਖੜ੍ਹੇ ਹਨ : ਨਰਿੰਦਰ ਮੋਦੀ

Friday, Dec 11, 2020 - 12:58 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਅੱਤਵਾਦ ਵਿਰੁੱਧ ਦ੍ਰਿੜਤਾ ਨਾਲ ਇਕੱਠੇ ਖੜ੍ਹੇ ਹਨ ਅਤੇ ਕੱਟੜਵਾਦ ਤੇ ਵੱਖਵਾਦ ਬਾਰੇ ਦੋਹਾਂ ਦੇਸ਼ਾਂ ਦੀਆਂ ਚਿੰਤਾਵਾਂ ਵੀ ਇਕੋ ਜਿਹੀਆਂ ਹਨ। ਭਾਰਤ-ਉਜ਼ਬੇਕਿਸਤਾਨ ਆਭਾਸੀ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮੀਰਜਿਓਯੇਵ ਨਾਲ ਚਰਚਾ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ 'ਚ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ,''ਅੱਤਵਾਦ, ਕੱਟੜਤਾ ਅਤੇ ਵੱਖਵਾਦ ਬਾਰੇ ਸਾਡੀਆਂ ਚਿੰਤਾਵਾਂ ਇਕੋ ਜਿਹੀਆਂ ਹਨ। ਅਸੀਂ ਦੋਵੇਂ ਹੀ ਅੱਤਵਾਦ ਵਿਰੁੱਧ ਦ੍ਰਿੜਤਾ ਨਾਲ ਇਕੱਠੇ ਖੜ੍ਹੇ ਹਾਂ। ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਵੀ ਸਾਡਾ ਇਕ ਹੋਰ ਨਜ਼ਰੀਆ ਹੈ।'' ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਾਂਝੇਦਾਰੀ ਵੀ ਮਜ਼ਬੂਤ ਹੋਈ ਹੈ ਅਤੇ ਭਾਰਤ-ਉਜ਼ਬੇਕਿਸਤਾਨ ਨਾਲ ਵਿਕਾਸ ਵੀ ਹਿੱਸੇਦਾਰੀ ਨੂੰ ਵੀ ਹੋਰ ਮਜ਼ਬੂਤ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਜਾਰੀ, ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ

ਉਨ੍ਹਾਂ ਨੇ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤੀ 'ਲਾਈਨ ਆਫ਼ ਕ੍ਰੇਡਿਟ' ਦੇ ਅਧੀਨ ਕਈ ਪ੍ਰਾਜੈਕਟਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਉਜ਼ਬੇਕਿਸਤਾਨ ਦੀਆਂ ਵਿਕਾਸ ਪਹਿਲਾਂ ਅਨੁਸਾਰ ਅਸੀਂ ਭਾਰਤ ਦੀ ਮਾਹਰਤਾ ਅਤੇ ਅਨੁਭਵ ਸਾਂਝਾ ਕਰਨ ਲਈ ਤਿਆਰ ਹਾਂ। ਬੁਨਿਆਦੀ ਢਾਂਚਾ, ਸੂਚਨਾ ਅਤੇ ਤਕਨਾਲੋਜੀ, ਸਿੱਖਿਆ, ਸਿਹਤ, ਸਿਖਲਾਈ ਅਤੇ ਸਮਰੱਥਾ ਨਿਰਮਾਣ ਵਰਗੇ ਖੇਤਰਾਂ 'ਚ ਭਾਰਤ 'ਚ ਕਾਫ਼ੀ ਕਾਬਲੀਅਤ ਹੈ, ਜੋ ਉਜ਼ਬੇਕਿਸਤਾਨ ਦੇ ਕੰਮ ਆ ਸਕਦੀ ਹੈ।'' ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਖੇਤੀਬਾੜੀ ਸੰਬੰਧਤ ਸੰਯੁਕਤ ਕਾਰਜਕਾਰੀ ਸਮੂਹ ਦੀ ਸਥਾਪਨਾ ਨੂੰ ਪ੍ਰਧਾਨ ਮੰਤਰੀ ਨੇ ਇਕ ਮਹੱਤਵਪੂਰਨ ਅਤੇ ਸਕਾਰਾਤਮਕ ਕਦਮ ਦੱਸਿਆ ਅਤੇ ਕਿਹਾ ਕਿ ਇਸ ਨਾਲ ਦੋਵੇਂ ਦੇਸ਼ ਆਪਣੇ ਖੇਤੀ ਵਪਾਰ ਵਧਾਉਣ ਦੇ ਮੌਕੇ ਲੱਭ ਸਕਦੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਦੇ ਕਿਸਾਨਾਂ ਦੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਇਸ ਸਮੇਂ ਦੋਹਾਂ ਦੇਸ਼ਾਂ ਵਲੋਂ ਇਕ-ਦੂਜੇ ਨੂੰ ਕੀਤੇ ਗਏ ਭਰਪੂਰ ਸਹਿਯੋਗ 'ਤੇ ਸੰਤੋਸ਼ ਜਤਾਇਆ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News