ਕੋਰੋਨਾ ਆਫ਼ਤ ’ਤੇ PM ਮੋਦੀ ਨੇ ਬੁਲਾਈ ਉੱਚ ਪੱਧਰੀ ਬੈਠਕ, ਟੀਕਾਕਰਨ ’ਤੇ ਹੋਵੇਗੀ ਚਰਚਾ

Saturday, May 15, 2021 - 10:51 AM (IST)

ਨਵੀਂ ਦਿੱਲੀ— ਦੇਸ਼ ’ਚ ਜਾਰੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਸਵੇਰੇ 11 ਵਜੇ ਉੱਚ ਪੱਧਰੀ ਬੈਠਕ ਕਰਨਗੇ। ਸੂਤਰਾਂ ਮੁਤਾਬਕ ਇਸ ਬੈਠਕ ਵਿਚ ਕੋਰੋਨਾ ਆਫ਼ਤ ’ਤੇ ਚਰਚਾ ਹੋਵੇਗੀ, ਇਸ ਦੇ ਨਾਲ ਹੀ ਟੀਕਾਕਰਨ ਤੇਜ਼ ਕਰਨ ਨੂੰ ਲੈ ਕੇ ਚਰਚਾ ਹੋਵੇਗੀ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ 11 ਵਜੇ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨਗੇ। ਬੈਠਕ ’ਚ ਦੇਸ਼ ’ਚ ਜਾਰੀ ਕੋਰੋਨਾ ਆਫ਼ਤ ਅਤੇ ਟੀਕਾਕਰਣ ਨੂੰ ਲੈ ਕੇ ਚਰਚਾ ਹੋਵੇਗੀ। ਇਸ ਬੈਠਕ ਵਿਚ ਸਿਹਤ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਨੀਤੀ ਕਮਿਸ਼ਨ ਨਾਲ ਜੁੜੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਭਾਰਤ ’ਚ ਰੂਸ ਦੀ ‘ਸਪੁਤਨਿਕ-ਵੀ’ ਵੈਕਸੀਨ ਲੱਗਣੀ ਸ਼ੁਰੂ, ਜਾਣੋ ਕਿੰਨੇ 'ਚ ਮਿਲੇਗੀ ਇਕ ਡੋਜ਼

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਮਹਾਮਾਰੀ ਨੂੰ ਇਕ ਅਦ੍ਰਿਸ਼ ਦੁਸ਼ਮਣ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਇਸ ਮਹਾਮਾਰੀ ਨਾਲ ਮੁਕਾਬਲੇ ਵਿਚ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਦੇਸ਼ ਇਸ ਲੜਾਈ ਵਿਚ ਜਿੱਤ ਹਾਸਲ ਕਰੇਗਾ। ਉਨ੍ਹਾਂ ਨੇ ਟੀਕਾਕਰਨ ਨੂੰ ਕੋਰੋਨਾ ਤੋਂ ਬਚਾਅ ਦਾ ਵੱਡਾ ਜ਼ਰੀਆ ਦੱਸਦੇ ਹੋਏ ਕਿਹਾ ਸੀ ਕਿ ਦੇਸ਼ ’ਚ 18 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

ਜ਼ਿਕਰਯੋਗ ਹੈ ਕਿ ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ 3.26 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 3890 ਮਰੀਜ਼ਾਂ ਦੀ ਮੌਤ ਹੋ ਗਈ ਹੈ। ਚੰਗੀ ਖ਼ਬਰ ਇਹ ਵੀ ਰਹੀ ਹੈ ਕਿ 3,53,200 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਦੇਸ਼ ’ਚ ਹੁਣ ਤੱਕ 2,43,72,907 ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ। 


Tanu

Content Editor

Related News