PM ਮੋਦੀ ਨੇ ਕੀਤਾ ਗੁਜਰਾਤ ''ਚ ਕੋਰੋਨਾ ਟੀਕਾ ਵਿਕਸਿਤ ਕਰ ਰਹੀ ਪ੍ਰਯੋਗਸ਼ਾਲਾ ਦਾ ਦੌਰਾ

11/28/2020 2:04:39 PM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਇੱਥੇ ਨਿੱਜੀ ਖੇਤਰ ਦੀ ਦਵਾ ਨਿਰਮਾਤਾ ਕੰਪਨੀ ਜਾਈਡਸ ਦੀ ਪ੍ਰਯੋਗਸ਼ਾਲਾ ਦਾ ਦੌਰਾ ਕਰ ਕੇ ਉੱਥੇ ਕੋਰੋਨਾ ਵਾਇਰਸ ਦੇ ਟੀਕੇ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਪੀ.ਐੱਮ. ਮੋਦੀ ਕੋਰੋਨਾ ਵਾਇਰਸ ਦੇ ਟੀਕਿਆਂ ਦਾ ਵਿਕਾਸ ਅਤੇ ਵੱਡੇ ਪੈਮਾਨੇ 'ਤੇ ਨਿਰਮਾਣ ਦੀ ਤਿਆਰੀ ਕਰ ਰਹੀਆਂ ਤਿੰਨ ਭਾਰਤੀ ਪ੍ਰਯੋਗਸ਼ਾਲਾਵਾਂ ਦੇ ਆਪਣੇ ਦੌਰੇ ਤੇ ਇੱਥੇ ਪਹੁੰਚੇ ਹਨ। ਮੋਦੀ ਨੇ ਸ਼ਹਿਰ ਦੇ ਬਾਹਰ ਚਾਂਗੋਦਰ ਡਵੀਜ਼ਨ 'ਚ ਜਾਈਡਸ ਬਾਇਓਲਾਜਿਕਸ ਬਾਇਓਟੇਕ ਪਾਰਕ ਸਥਿਤ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ। ਕੰਪਨੀ ਦੇ ਚੇਅਰਮੈਨ ਪੰਕਜ ਪਟੇਲ ਅਤੇ ਉਨ੍ਹਾਂ ਦੇ ਪੁੱਤ ਅਤੇ ਪ੍ਰਬੰਧ ਡਾਇਰੈਕਟਰ ਸ਼ਰਵਿਲ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਨੇ ਟੀਕਾ ਵਿਕਾਸ ਅਤੇ ਇਸ ਦੀ ਵੱਡੇ ਪੈਮਾਨੇ ਦੇ ਕ੍ਰਮ 'ਤੇ ਨਿਰਮਾਣ ਪ੍ਰਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀਆਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : PM ਮੋਦੀ ਸ਼ਨੀਵਾਰ ਨੂੰ ਕਰਨਗੇ ਤਿੰਨ ਸ਼ਹਿਰਾਂ ਦਾ ਦੌਰਾ, ਕੋਵਿਡ ਵੈਕਸੀਨ ਦੀ ਤਿਆਰੀ ਦਾ ਲੈਣਗੇ ਜਾਇਜ਼ਾ

ਉਨ੍ਹਾਂ ਨੇ ਵਿਸ਼ੇਸ਼ ਪੀ.ਪੀ.ਈ. ਕਿਟ ਪਹਿਨ ਕੇ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਅਤੇ ਪਟੇਲ ਅਤੇ ਸੰਬੰਧਤ ਵਿਗਿਆਨੀਆਂ ਨਾਲ ਚਰਚਾ ਵੀ ਕੀਤੀ। ਬਾਅਦ 'ਚ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਇਹ ਵਿਕਸਿਤ ਕੀਤੀ ਜਾ ਰਹੀ ਡੀ.ਐੱਨ.ਏ. ਆਧਾਰਤ ਦੇਸੀ ਟੀਕੇ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇਸ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਸਰਗਰਮ ਢੰਗ ਨਾਲ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਮੋਦੀ ਅੱਜ ਹੀ ਹੈਦਰਾਬਾਦ ਦੇ ਭਾਰਤ ਬਾਇਓਟੇਕ ਅਤੇ ਪੁਣੇ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਸੰਸਥਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਵੀ ਦੌਰਾ ਕਰ ਕੇ ਕੋਰੋਨਾ ਟੀਕੇ ਦੇ ਵਿਕਾਸ ਅਤੇ ਨਿਰਮਾਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।

ਇਹ ਵੀ ਪੜ੍ਹੋ : ਹੈਲੀਕਾਪਟਰ 'ਤੇ ਸਹੁਰੇ ਘਰ ਪਹੁੰਚੀ ਲਾੜੀ, ਸਵਾਗਤ ਕਰਨ ਲਈ ਇਕੱਠਾ ਹੋਇਆ ਪੂਰਾ ਪਿੰਡ


DIsha

Content Editor

Related News