ਮੁੱਦੇ ਤੋਂ ਭਟਕ ਰਿਹੈ ਕਿਸਾਨ ਅੰਦੋਲਨ, ਟੋਲ ਮੁਫ਼ਤ ਕਰਨ ਵਾਲੇ ਕਿਸਾਨ ਨਹੀਂ ਰਾਜਨੀਤਿਕ ਲੋਕ: ਮੋਦੀ

Friday, Dec 25, 2020 - 02:11 PM (IST)

ਮੁੱਦੇ ਤੋਂ ਭਟਕ ਰਿਹੈ ਕਿਸਾਨ ਅੰਦੋਲਨ, ਟੋਲ ਮੁਫ਼ਤ ਕਰਨ ਵਾਲੇ ਕਿਸਾਨ ਨਹੀਂ ਰਾਜਨੀਤਿਕ ਲੋਕ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਯੋਜਨਾਵਾਂ ਵੀ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਜਿੰਨੇ ਲੋਕ ਅੱਜ ਅੰਦੋਲਨ ਚਲਾ ਰਹੇ ਹਨ, ਉਹੀ ਉਸ ਸਰਕਾਰ ਨਾਲ ਸਨ, ਜਿਸ ਨੇ ਸਵਾਮੀਨਾਥਨ ਰਿਪੋਰਟ ਨੂੰ ਦਬਾ ਕੇ ਰੱਖਿਆ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਪਿੰਡ ਦੇ ਕਿਸਾਨ ਦੇ ਕੰਮ ਨੂੰ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਅੱਜ ਕਿਸਾਨਾਂ ਲਈ ਹੰਝੂ ਵਹਾਅ ਰਹੇ ਹਨ, ਉਨ੍ਹਾਂ ਨੇ ਸੱਤਾ 'ਚ ਰਹਿੰਦੇ ਹੋਏ ਕੀ ਕੀਤਾ ਹਰ ਕਿਸੇ ਨੂੰ ਪਤਾ ਹੈ। ਅਸੀਂ ਕਿਸਾਨਾਂ ਨੂੰ ਬਿਜਲੀ ਦੇ ਮੁਫ਼ਤ ਕਨੈਕਸ਼ਨ, ਗੈਸ ਦੇ ਮੁਫ਼ਤ ਕਨੈਕਸ਼ਨ ਦਿੱਤੇ ਹਨ, ਆਯੁਸ਼ਮਾਨ ਯੋਜਨਾ ਦੇ ਅਧੀਨ ਮੁਫ਼ਤ ਇਲਾਜ ਦਿੱਤਾ ਗਿਆ ਹੈ। ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਅੱਜ 90 ਪੈਸੇ ਪ੍ਰਤੀ ਦਿਨ ਦੇ ਹਿਸਾਬ ਨਾਲ ਬੀਮਾ ਦੇ ਰਹੀ ਹੈ। ਕੁਝ ਲੋਕ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਗੱਲ ਕਰ ਰਹੇ ਹਨ ਪਰ ਅੱਜ ਅਸੀਂ ਮਕਾਨਾਂ, ਜ਼ਮੀਨ ਦਾ ਨਕਸ਼ਾ ਉਨ੍ਹਾਂ ਦੇ ਹੱਥ 'ਚ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਪਤਾ ਹੈ ਕਿ ਉਸ ਦੀ ਉਪਜ ਦੀ ਬਿਹਤਰ ਕੀਮਤ ਕੀ ਹੋਵੇਗੀ। ਪੀ.ਐੱਮ. ਨੇ ਕਿਹਾ ਕਿ ਕਿਸਾਨਾਂ ਨੂੰ ਜਿੱਥੇ ਸਹੀ ਕੀਮਤ ਮਿਲੇ, ਉੱਥੇ ਹੀ ਫ਼ਸਲ ਵੇਚਣ। ਐੱਮ.ਐੱਸ.ਪੀ.'ਤੇ ਜੇਕਰ ਫ਼ਸਰ ਵੇਚਣੀ ਚਾਹੁੰਦੇ ਹੋ ਤਾਂ ਵੇਚ ਸਕਦੇ ਹੋ, ਮੰਡੀ 'ਚ ਵੇਚਣਾ ਹੈ ਜਾਂ ਫਿਰ ਬਾਹਰ ਜਾਂ ਕਿਸੇ ਕੰਪਨੀ ਨੂੰ ਇਹ ਫੈਸਲਾ ਕਿਸਾਨ ਨੂੰ ਹੀ ਕਰਨਾ ਹੈ। 

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ

ਮੁੱਦੇ ਤੋਂ ਭਟਕ ਰਿਹਾ ਹੈ ਕਿਸਾਨ ਅੰਦੋਲਨ
ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਸਿਆਸੀ ਦਲਾਂ ਨੂੰ ਦੇਸ਼ ਦੀ ਜਨਤਾ ਨਕਾਰ ਚੁਕੀ ਹੈ, ਉਹ ਅੱਜ ਕੁਝ ਕਿਸਾਨਾਂ ਨੂੰ ਗੁੰਮਰਾਹ ਕਰਨ 'ਚ ਲੱਗੇ ਹੋਏ ਹਨ। ਕੁਝ ਲੋਕ ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਨਹੀਂ ਹੋਣ ਦੇ ਰਹੇ ਹਨ। ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਉਨ੍ਹਾਂ ਦੀ ਮੰਗ ਸੀ ਕਿ ਐੱਮ.ਐੱਸ.ਪੀ. ਦੀ ਗਾਰੰਟੀ ਹੋਣੀ ਚਾਹੀਦੀ ਹੈ। ਹੁਣ ਅੰਦੋਲਨ ਭਟਕ ਗਿਆ ਹੈ, ਇਹ ਲੋਕ ਕੁਝ ਲੋਕਾਂ ਦੇ ਪੋਸਟਰ ਲਗਾ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਹੁਣ ਕਹਿ ਰਹੇ ਹਨ ਟੋਲ ਨੂੰ ਖਾਲੀ ਕਰ ਦਿਓ। ਹੁਣ ਕਿਸਾਨ ਅੰਦੋਲਨ ਦੇ ਨਾਂ 'ਤੇ ਕਈ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਹਾਲ ਹੀ 'ਚ ਰਾਜਸਥਾਨ, ਜੰਮੂ ਕਸ਼ਮੀਰ ਵਰਗੇ ਸੂਬਿਆਂ 'ਚ ਪੰਚਾਇਤ ਚੋਣਾਂ ਹੋਈਆਂ ਹਨ। ਇਸ 'ਚ ਜ਼ਿਆਦਾਤਰ ਕਿਸਾਨਾਂ ਨੇ ਵੋਟ ਦਿੱਤਾ ਅਤੇ ਉੱਥੇ ਅੰਦੋਲਨ ਚਲਾਉਣ ਵਾਲੇ ਦਲਾਂ ਨੂੰ ਨਕਾਰਿਆ ਜਾ ਚੁਕਿਆ ਹੈ। ਸਰਕਾਰ ਹਰ ਸਮੇਂ ਚਰਚਾ ਲਈ ਤਿਆਰ ਹੈ, ਅਸੀਂ ਖੁੱਲ੍ਹੇ ਮਨ ਨਾਲ ਅੱਗੇ ਵੱਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਲੋਕਤੰਤਰ ਨੂੰ ਨਹੀਂ ਮੰਨਦੇ ਹਨ, ਉਹੀ ਅੱਜ ਕਿਸਾਨਾਂ ਨੂੰ ਗਲਤ ਭਾਸ਼ਾ ਦੀ ਵਰਤੋਂ ਕਰ ਕੇ ਵਰਗਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ 'ਚ ਗਲਤ ਕੀ ਹੈ ਦੱਸੋ, ਕਿਸਾਨਾਂ ਨੂੰ ਇੰਨੇ ਅਧਿਕਾਰ ਮਿਲ ਰਹੇ ਹਨ।

ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ

ਨੋਟ : ਕੀ ਕਿਸਾਨ ਮੋਦੀ ਦੇ ਭਾਸ਼ਣ ਨਾਲ ਹੋਣਗੇ ਸਹਿਮਤ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News