ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪੁੱਜੇ PM ਮੋਦੀ, ਫ਼ੌਜ ਦੇ ਜਵਾਨਾਂ ਨਾਲ ਕੀਤੀ ਮੁਲਾਕਾਤ

Thursday, Nov 04, 2021 - 12:19 PM (IST)

ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪੁੱਜੇ PM ਮੋਦੀ, ਫ਼ੌਜ ਦੇ ਜਵਾਨਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ’ਚ ਸੱਤਾ ਸੰਭਾਲਣ ਤੋਂ ਬਾਅਦ ਦੀਵਾਲੀ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਮਨਾਉਣ ਦੀ ਪਰੰਪਰਾ ਨੂੰ ਬਣਾ ਕੇ ਰੱਖਦੇ ਹੋਏ ਵੀਰਵਾਰ ਸਵੇਰੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਪਹੁੰਚੇ। ਇੱਥੇ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਜਵਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਪ੍ਰਧਾਨ ਮੰਤਰੀ ਵੀ ਉਤਸ਼ਾਹਤ ਹਨ ਅਤੇ ਉੱਥੇ ਮੌਜੂਦ ਫ਼ੌਜੀ ਜਵਾਨ ਵੀ ਉਨ੍ਹਾਂ ਦੀ ਹਾਜ਼ਰੀ ਤੋਂ ਖੁਸ਼ ਨਜ਼ਰ ਆ ਰਹੇ ਹਨ। 

ਦੱਸ ਦੇਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਰਹੱਦੀ ਖੇਤਰ ਵਿਚ ਹਾਲ ’ਚ ਹੀ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਅਧਿਕਾਰਤ ਸੂਤਰਾਂ ਨੇ ਨੌਸ਼ਹਿਰਾ ’ਚ ਫ਼ੌਜ ਦੀ ਚੌਕੀ ’ਤੇ ਮੌਜੂਦ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹਮੇਸ਼ਾ ਹੀ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਇਸ ਵਾਰ ਦੀ ਦੀਵਾਲੀ  ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਹੈ। ਪ੍ਰਧਾਨ ਮੰਤਰੀ ਫ਼ੌਜੀ ਜਵਾਨਾਂ ਨੂੰ ਜਾ ਕੇ ਮਿਲਦੇ ਹਨ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ। 


author

Tanu

Content Editor

Related News