PM ਮੋਦੀ ਦੀ ਵਧੀ ਸ਼ਾਨ ! ਸਾਈਪ੍ਰਸ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਗਿਆ ਨਵਾਜਿਆ
Monday, Jun 16, 2025 - 02:33 PM (IST)

ਨਿਕੋਸੀਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ ਨੂੰ ਸਾਈਪ੍ਰਸ ਦੇ ਸਰਵਉੱਚ ਨਾਗਰਿਕ ਸਨਮਾਨ 'ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰਿਓਸ ਤ੍ਰਿਤੀਯ' ਨਾਲ ਸਨਮਾਨਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ,''ਸਾਈਪ੍ਰਸ ਦੇ 'ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰਿਓਸ ਤ੍ਰਿਤੀਯ' ਸਨਮਾਨ ਨੂੰ ਪ੍ਰਾਪਤ ਕਰ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਨੂੰ ਸਾਡੇ ਦੇਸ਼ਾਂ ਵਿਚਾਲੇ ਦੀ ਦੋਸਤੀ ਨੂੰ ਸਮਰਪਿਤ ਕਰਦਾ ਹਾਂ।'' ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਨੂੰ ਸਨਮਾਨ ਕੀਤਾ। ਇਸ ਸਨਮਾਨ ਦਾ ਨਾਂ ਸਾਈਪ੍ਰ ਦੇ ਪਹਿਲੇ ਰਾਸ਼ਟਰਪਤੀ ਆਰਚਬਿਸ਼ਪ ਮਕਾਰਿਓਸ ਤ੍ਰਿਤੀਯ ਦੇ ਨਾਂ 'ਤੇ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤੀਆਂ ਨੂੰ ਇਸ ਸਨਮਾਨ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਭਾਰਤ-ਸਾਈਪ੍ਰਸ ਦੀ ਭਰੋਸੇਮੰਦ ਦੋਸਤੀ ਦਾ ਸਨਮਾਨ ਹੈ। ਉਨ੍ਹਾਂ ਕਿਹਾ,''ਮੈਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੀ ਸਰਗਰਮ ਸਾਂਝੇਦਾਰੀ ਨਵੀਆਂ ਉੱਚਾਈਆਂ ਨੂੰ ਛੂਹੇਗੀ। ਅਸੀਂ ਮਿਲ ਕੇ ਨਾ ਸਿਰਫ਼ ਆਪਣੇ ਦੋਵਾਂ ਦੇਸ਼ਾਂ ਦੀ ਤਰੱਕੀ ਨੂੰ ਮਜ਼ਬੂਤ ਕਰਾਂਗੇ ਸਗੋਂ ਇਕ ਸ਼ਾਂਤੀਪੂਰਨ ਤੇ ਸੁਰੱਖਿਅਤ ਵਿਸ਼ਵ ਦੇ ਨਿਰਮਾਣ 'ਚ ਵੀ ਯੋਗਦਾਨ ਦੇਵਾਂਗੇ।'' ਵਿਦੇਸ਼ ਮੰਤਰਾਲਾ ਨੇ 'ਐਕਸ' 'ਤੇ ਕਿਹਾ,''ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦੇ 'ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰਿਓਸ ਤ੍ਰਿਤੀਯ' ਨਾਲ ਸਨਮਾਨਤ ਕੀਤਾ। ਇਹ ਸਨਮਾਨ ਭਾਰਤ-ਸਾਈਪ੍ਰਸ ਵਿਚਾਲੇ ਸਥਾਈ ਦੋ-ਪੱਖੀ ਸਾਂਝੇਦਾਰੀ ਅਤੇ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਲਈ ਮਿਲ ਕੇ ਕੰਮ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।'' ਪੀ.ਐੱਮ. ਮੋਦੀ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਪਹਿਲੇ ਪੜਾਅ 'ਚ ਸਾਈਪ੍ਰਸ 'ਚ ਹਨ। ਉਹ ਸਾਈਪ੍ਰਸ ਤੋਂ ਕੈਨੇਡਾ ਜਾਣਗੇ ਅਤੇ ਜੀ7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਕ੍ਰੋਏਸ਼ੀਆ ਦੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8