ਕੋਰੋਨਾ ਵਾਇਰਸ ਤੋਂ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ, ਸੰਸਾਰ ਨੂੰ ਸਿਹਤਯਾਬ ਬਣਾਓ : ਨਰਿੰਦਰ ਮੋਦੀ

Friday, Sep 18, 2020 - 10:03 AM (IST)

ਕੋਰੋਨਾ ਵਾਇਰਸ ਤੋਂ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ, ਸੰਸਾਰ ਨੂੰ ਸਿਹਤਯਾਬ ਬਣਾਓ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 70ਵੇਂ ਜਨਮ ਦਿਨ ਮੌਕੇ ਦੇਸ਼-ਵਿਦੇਸ਼ ਤੋਂ ਮਿਲੀਆਂ ਸ਼ੁੱਭਕਾਮਨਾਵਾਂ ਲਈ ਸਾਰਿਆਂ ਦਾ ਆਭਾਰ ਜ਼ਾਹਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਦੇ ਸਾਰੇ ਉਪਾਵਾਂ ਦਾ ਪਾਲਣ ਕਰਨ ਅਤੇ ਸੰਸਾਰ ਨੂੰ ਸਿਹਤਯਾਬ ਬਣਾਉਣ ਦੀ ਦਿਸ਼ਾ 'ਚ ਕੰਮ ਕਰਨ। ਮੋਦੀ ਵੀਰਵਾਰ ਨੂੰ 70 ਸਾਲ ਦੇ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਕਈ ਹਸਤੀਆਂ ਨੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕਰ ਕੇ ਕਿਹਾ,''ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੇ ਜਨਮ ਦਿਨ 'ਤੇ ਕੀ ਕਰਨਾ ਚਾਹਾਂਗਾ ਤਾਂ ਮੈਂ ਇਹੀ ਚਾਹਂਗਾ ਕਿ ਤੁਸੀਂ ਮਾਸਕ ਜ਼ਰੂਰ ਪਾਓ ਅਤੇ ਇਸ ਨੂੰ ਸਹੀ ਤਰੀਕੇ ਨਾਲ ਪਹਿਨ ਕੇ ਰੱਖੋ। ਉੱਚਿਤ ਦੂਰੀ ਦਾ ਪਾਲਣ ਕਰੋ। '2 ਗਜ ਦੀ ਦੂਰੀ' ਨੂੰ ਯਾਦ ਰੱਖਣਾ। ਭੀੜ ਵਾਲੀਆਂ ਥਾਂਵਾਂ ਤੋਂ ਪਰਹੇਜ ਕਰੋ। ਆਪਣੀ ਰੋਗ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਕਰੋ। ਆਓ ਸਾਰੇ ਮਿਲ ਕੇ ਇਸ ਸੰਸਾਰ ਨੂੰ ਸਿਹਤਯਾਬ ਬਣਾਉਂਦੇ ਹਾਂ।''

PunjabKesariਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੇ ਲੋਕਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਉਹ ਇਸ ਲਈ ਸਾਰਿਆਂ ਦਾ ਆਭਾਰ ਜ਼ਾਹਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਮ ਦਿਨ ਮੌਕੇ ਮਿਲੀ ਸ਼ੁੱਭਕਾਮਨਾਵਾਂ ਨਾਲ ਉਨ੍ਹਾਂ ਨੂੰ ਦੇਸ਼ ਦੇ ਨਾਗਰਿਕਾਂ ਦਾ ਜੀਵਨ ਬਿਹਤਰ ਬਣਾਉਣ ਦੀ ਦਿਸ਼ਾ 'ਚ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ 'ਚ ਮਜ਼ਬੂਤੀ ਮਿਲੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਸਮੇਤ ਹੋਰ ਕਈ ਨੇਤਾਵਾਂ ਨੇ ਮੋਦੀ ਨੂੰ ਵਧਾਈ ਦਿੱਤੀ ਅਤੇ ਆਪਣੇ-ਆਪਣੇ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਨ੍ਹਾਂ ਦੇ ਨਿੱਜੀ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ 17 ਸਤੰਬਰ 1950 ਨੂੰ ਹੋਇਆ ਹੈ। ਉਹ ਵੀਰਵਾਰ ਨੂੰ 70 ਸਾਲ ਦੇ ਹੋ ਗਏ।


author

DIsha

Content Editor

Related News