ਗਣਤੰਤਰ ਦਿਵਸ ਮੌਕੇ ਭਾਰਤ ਨੇ ਬ੍ਰਿਟਿਸ਼ ਪੀ.ਐੱਮ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਭੇਜਿਆ ਸੱਦਾ

12/03/2020 3:05:20 PM

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਨੇ 2021 ਦੇ ਗਣਤੰਤਰ ਦਿਵਸ ਮੌਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ।ਜੇਕਰ ਉਹਨਾਂ ਵਲੋਂ ਇਹ ਸੱਦਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਜਾਨਸਨ ਤਿੰਨ ਦਹਾਕਿਆਂ ਵਿਚ ਰਾਜਪੱਥ ਵਿਖੇ ਪਰੇਡ 'ਤੇ ਪਹੁੰਚਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।

ਸੂਤਰਾਂ ਮੁਤਾਬਕ, 27 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਨਸਨ ਵਿਖੇ ਫੋਨ 'ਤੇ ਹੋਈ ਗੱਲਬਾਤ ਦੌਰਾਨ ਜਾਨਸਨ ਨੂੰ ਇਸ ਦੀ ਪੇਸ਼ਕਸ਼ ਕੀਤੀ ਗਈ।ਇਸ ਗੱਲਬਾਤ ਵਿਚ ਕੋਵਿਡ-19, ਮੌਸਮ ਵਿਚ ਤਬਦੀਲੀ, ਅਤੇ ਹੋਰ ਸਬੰਧਿਤ ਮੁੱਦੇ ਵੀ ਵਿਚਾਰੇ ਗਏ। ਭਾਵੇਂਕਿ ਅਧਿਕਾਰੀਆਂ ਵਲੋਂ ਇਹ ਕਹਿਣ 'ਤੇ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਲਦ ਹੀ ਭਾਰਤ ਆਉਣ ਦੇ ਚਾਹਵਾਨ ਸੀ, ਇਸ ਸਬੰਧੀ ਯੂਕੇ ਦੇ ਹਾਈ ਕਮਿਸ਼ਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਪੜ੍ਹੋ ਇਹ ਅਹਿਮ ਖਬਰ- ਇਸ ਵਾਰ ਕ੍ਰਿਸਮਿਸ ਮੌਕੇ ਆਸਮਾਨ 'ਚ 800 ਸਾਲ ਬਾਅਦ ਦਿਸੇਗਾ ਇਹ ਨਜ਼ਾਰਾ

ਸੂਤਰਾਂ ਮੁਤਾਬਕ, ਲੰਡਨ ਤੋਂ ਇਸ ਬਾਰੇ ਜਲਦ ਫ਼ੈਸਲਾ ਆਉਣ ਦੀ ਉਮੀਦ ਹੈ। ਖ਼ਬਰਾਂ ਮੁਤਾਬਕ, ਇਸ ਮਾਮਲੇ ਬਾਰੇ ਜਾਣੂ ਲੋਕਾਂ ਨੇ ਦੱਸਿਆ ਕਿ ਜਾਨਸਨ ਨੇ ਅੱਗਲੇ ਸਾਲ ਹੋਣ ਵਾਲੇ ਜੀ-7 ਸੰਮੇਲਨ ਵਿਚ ਮੋਦੀ ਨੂੰ ਸੱਦਾ ਦਿੱਤਾ ਹੈ।ਦਿਲਚਸਪ ਗੱਲ ਇਹ ਹੈ ਕਿ ਭਾਰਤ ਵੱਲੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਉਸ ਸਮੇਂ ਦਿੱਤਾ ਗਿਆ, ਜਿਸ ਸਮੇਂ ਯੂ.ਕੇ ਕੋਵਿਡ-19 ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ। ਦੱਸ ਦਈਏ ਕਿ ਇਹ ਟੀਕਾ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਇਸ ਦੇ ਜਰਮਨ ਸਾਥੀ ਬਾਇਅੋਨਟੈਕ ਦੁਆਰਾ ਵਿਕਸਿਤ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ 1993 ਵਿਚ 26 ਜਨਵਰੀ ਦੀ ਪਰੇਡ ਵਿਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਣ ਵਾਲੇ ਯੂਕੇ ਦੇ ਆਖਰੀ ਪ੍ਰੀਮੀਅਰ ਜਾਨ ਮੇਜਰ ਸਨ। 2020 ਵਿਚ ਭਾਰਤ ਨੇ ਬ੍ਰਾਜ਼ੀਲ ਦੇ ਜਾਇਰ ਬੋਲਸੈਨਾਰੋ ਨੂੰ ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ

ਨੋਟ- ਬੋਰਿਸ ਜਾਨਸਨ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਵੱਲੋਂ ਸੱਦਾ ਭੇਜਣ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News