ਪੀ.ਐੱਮ. ਮੋਦੀ ਦੇ ਜਨਮ ਦਿਨ ਤੋਂ ਪਹਿਲਾਂ ''ਨਮੋ ਐਪ'' ਦਾ ਨਵਾਂ ਵਰਜਨ ਲਾਂਚ

Monday, Sep 16, 2019 - 04:49 PM (IST)

ਪੀ.ਐੱਮ. ਮੋਦੀ ਦੇ ਜਨਮ ਦਿਨ ਤੋਂ ਪਹਿਲਾਂ ''ਨਮੋ ਐਪ'' ਦਾ ਨਵਾਂ ਵਰਜਨ ਲਾਂਚ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਇਕ ਦਿਨ ਪਹਿਲਾਂ ਸੋਮਵਾਰ ਨੂੰ ਨਮੋ ਐਪ ਦਾ ਨਵਾਂ ਵਰਜਨ ਲਾਂਚ ਕੀਤਾ ਗਿਆ ਹੈ। ਨਵੇਂ ਵਰਜਨ ਰਾਹੀਂ ਇਸ ਐਪ 'ਚ ਹੋਰ ਵਧ ਫੀਚਰ ਜੁੜ ਜਾਣਗੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਆਪਣਾ 69ਵਾਂ ਜਨਮ ਦਿਨ ਮਨਾਉਣਗੇ। ਇਸ ਐਪ ਰਾਹੀਂ ਟਰੈਫਿਕ ਵਧਾਉਣ ਦੇ ਟੀਚੇ ਨਾਲ ਨਵਾਂ ਵਰਜਨ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਨਮੋ ਐਪ ਨੂੰ ਨਵਾਂ ਅਪਡੇਟ! ਇਹ ਪਹਿਲਾਂ ਤੋਂ ਵਧ ਤੇਜ਼ ਅਤੇ ਆਸਾਨ ਹੈ। ਆਸਾਨ ਤਰੀਕੇ ਨਾਲ ਵਿਸ਼ੇਸ਼ ਕੰਟੈਂਟ ਨੂੰ ਅਕਸੈਸ ਕੀਤਾ ਜਾ ਸਕਦਾ ਹੈ। ਸਾਡੀ ਗੱਲਬਾਤ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਵਰਜਨ ਨੂੰ ਅਪਣਾਓ।'' ਇਸ 'ਚ ਮੋਦੀ ਦੀਆਂ ਸਿਆਸੀ ਯਾਤਰਾਵਾਂ ਦਾ ਮਲਟੀਮੀਡੀਆ ਵਰਜਨ ਦਿੱਸੇਗਾ ਅਤੇ ਦੇਸ਼ 'ਚ ਭਾਜਪਾ ਵਲੋਂ ਆਯੋਜਿਤ ਪ੍ਰਦਰਸ਼ਨੀ ਦੀਆਂ ਝਲਕੀਆਂ ਹੋਣਗੀਆਂ। ਐਪ ਦੇ ਨਵੇਂ ਵਰਜਨ 'ਚ ਵਨ-ਟਚ ਨੈਵੀਗੇਸ਼ਨ, ਨਵਾਂ ਕੰਟੈਂਟ ਸੈਕਸ਼ਨ 'ਨਮੋ ਐਕਸਕਲਿਊਸਿਵ' ਨਾਲ ਯੂਜ਼ਰ ਦੀ ਰੂਚੀ ਨੂੰ ਦੇਖਦੇ ਹੋਏ ਕੰਟੈਂਟ ਦੇ ਸੁਝਾਅ ਦਿੱਤੇ ਜਾਣਗੇ।PunjabKesariਵੱਖ-ਵੱਖ ਸੈਕਸ਼ਨ ਦੇ ਕੰਟੈਂਟ ਨੂੰ ਦੇਖਣ ਲਈ ਹੁਣ ਯੂਜ਼ਰਸ ਨੂੰ ਸਿਰਫ਼ ਇਕ ਸਲਾਈਡ ਕਰਨਾ ਹੋਵੇਗਾ। ਲਾਂਚ ਦੇ ਬਾਅਦ ਤੋਂ ਹੁਣ ਤੱਕ ਇਸ ਐਪ ਨੂੰ 1.5 ਕਰੋੜ ਤੋਂ ਵਧ ਡਾਊਨਲੋਡ ਕੀਤਾ ਜਾ ਚੁਕਿਆ ਹੈ। ਐਪ 'ਚ ਐੱਨ.ਡੀ.ਏ. ਸਰਕਾਰ ਵਲੋਂ ਕੀਤੇ ਗਏ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਇੰਫੋਗ੍ਰਾਫਿਕਸ ਵੀ ਹਨ। ਇਸ 'ਚ ਨਮੋ ਮਚੇਂਡਾਈਜ ਅਤੇ ਮਾਈਕ੍ਰੋ-ਡੋਨੇਸ਼ਨ ਵਰਗੇ ਵੀ ਸੈਕਸ਼ਨ ਹਨ। ਇਸ ਐਪ 'ਚ ਯੂਜ਼ਰਸ ਨੂੰ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਮੈਸੇਜ਼ ਮਿਲ ਸਕਦੇ ਹਨ।


author

DIsha

Content Editor

Related News