ਪੀ.ਐੱਮ. ਮੋਦੀ ਨੇ ਯੋਗੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

Wednesday, Jun 05, 2019 - 09:49 AM (IST)

ਪੀ.ਐੱਮ. ਮੋਦੀ ਨੇ ਯੋਗੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਮੋਦੀ ਨੇ ਟਵਿੱਟਰ 'ਤੇ ਲਿਖਿਆ,''ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਜਨਮ ਦਿਨ ਦੀ ਵਧਾਈ। ਯੋਗੀ ਜੀ ਨੇ ਉੱਤਰ ਪ੍ਰਦੇਸ਼ 'ਚ ਵਿਸ਼ੇਸ਼ ਰੂਪ ਨਾਲ ਖੇਤੀ, ਉਦਯੋਗ ਵਰਗੇ ਖੇਤਰਾਂ ਨੂੰ ਬਦਲਣ 'ਚ ਅਤੇ ਨਾਲ ਹੀ ਕਾਨੂੰਨ-ਵਿਵਸਥਾ ਨੂੰ ਬਿਹਤਰ ਬਣਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਮੈਂ ਉਨ੍ਹਾਂ ਦੇ ਲੰਬੇ ਅਤੇ ਸਵਸਥ ਜੀਵਨ ਦੀ ਕਾਮਨਾ ਕਰਦਾ ਹਾਂ।''PunjabKesariਯੋਗੀ ਆਦਿੱਤਿਯਨਾਥ ਦਾ ਮੂਲ ਨਾਂ ਅਜੇ ਸਿੰਘ ਬਿਸ਼ਟ ਹੈ। ਉਹ ਅੱਜ 47 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 5 ਜੂਨ 1972 ਨੂੰ ਹੋਇਆ ਸੀ। ਹਾਲਾਂਕਿ ਯੋਗੀ ਆਦਿੱਤਿਯਨਾਥ ਕਦੇ ਆਪਣਾ ਜਨਮ ਦਿਨ ਨਹੀਂ ਮਨਾਉਂਦੇ ਹਨ ਪਰ ਉਨ੍ਹਾਂ ਦੇ ਸਮਰਥਕ ਵੱਖ-ਵੱਖ ਆਯੋਜਨ ਕਰ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਨ।


author

DIsha

Content Editor

Related News