ਤਕਨਾਲੋਜੀ ਦੀ ਮਦਦ ਨਾਲ ਪੰਛੀਆਂ ਦੀਆਂ 40 ਤੋਂ ਵੱਧ ਪ੍ਰਜਾਤੀਆਂ ਦੀ ਹੋਈ ਪਛਾਣ : PM ਮੋਦੀ
Sunday, Jul 27, 2025 - 02:01 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਤਕਨਾਲੋਜੀ ਦੀ ਮਦਦ ਨਾਲ ਪੰਛੀਆਂ ਦੀਆਂ 40 ਤੋਂ ਵੱਧ ਕਿਸਮਾਂ ਦੀ ਪਛਾਣ ਕੀਤੀ ਗਈ ਹੈ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਉਨ੍ਹਾਂ ਕਿਹਾ,"ਹਾਲ ਹੀ 'ਚ ਇਕ ਅਜਿਹਾ ਹੀ ਵੱਡਾ ਯਤਨ ਕੀਤਾ ਗਿਆ ਹੈ, ਉਹ ਸਥਾਨ ਹੈ- ਅਸਾਮ ਦਾ ਕਾਜ਼ੀਰੰਗਾ ਰਾਸ਼ਟਰੀ ਪਾਰਕ। ਹਾਲਾਂਕਿ ਇਹ ਖੇਤਰ ਆਪਣੇ ਗੈਂਡਿਆਂ ਲਈ ਮਸ਼ਹੂਰ ਹੈ, ਪਰ ਇਸ ਵਾਰ ਚਰਚਾ ਦਾ ਵਿਸ਼ਾ ਇੱਥੋਂ ਦੇ ਘਾਹ ਦੇ ਮੈਦਾਨ ਅਤੇ ਉਨ੍ਹਾਂ 'ਚ ਰਹਿਣ ਵਾਲੇ ਪੰਛੀ ਬਣ ਗਏ ਹਨ। ਪਹਿਲੀ ਵਾਰ ਪਾਰਕ ਖੇਤਰ 'ਚ 'ਗ੍ਰਾਸਲੈਂਡ ਬਰਡ ਜਨਗਣਨਾ' ਕੀਤੀ ਗਈ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਕਾਰਨ, ਪੰਛੀਆਂ ਦੀਆਂ 40 ਤੋਂ ਵੱਧ ਕਿਸਮਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ 'ਚ ਬਹੁਤ ਸਾਰੇ ਦੁਰਲੱਭ ਪੰਛੀ ਸ਼ਾਮਲ ਹਨ।"
ਉਨ੍ਹਾਂ ਕਿਹਾ, "ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੇ ਸਾਰੇ ਪੰਛੀਆਂ ਦੀ ਪਛਾਣ ਕਿਵੇਂ ਹੋਈ! ਤਕਨਾਲੋਜੀ ਨੇ ਇਸ 'ਚ ਹੈਰਾਨੀਜਨਕ ਕੰਮ ਕੀਤਾ। ਪੰਛੀਆਂ ਦੀ ਗਿਣਤੀ ਕਰਨ ਵਾਲੀ ਟੀਮ ਨੇ ਆਵਾਜ਼ ਰਿਕਾਰਡਿੰਗ ਯੰਤਰ ਲਗਾਏ। ਫਿਰ ਕੰਪਿਊਟਰ ਨਾਲ ਉਨ੍ਹਾਂ ਆਵਾਜ਼ਾਂ ਦਾ ਵਿਸ਼ਲੇਸ਼ਣ ਕੀਤਾ। ਏਆਈ ਦੀ ਵਰਤੋਂ ਕੀਤੀ। ਪੰਛੀਆਂ ਦੀ ਪਛਾਣ ਸਿਰਫ਼ ਆਵਾਜ਼ਾਂ ਦੁਆਰਾ ਕੀਤੀ ਗਈ ਅਤੇ ਉਹ ਵੀ ਬਿਨਾਂ ਕਿਸੇ ਪਰੇਸ਼ਾਨੀ ਦੇ। ਸੋਚੋ! ਜਦੋਂ ਤਕਨਾਲੋਜੀ ਅਤੇ ਸੰਵੇਦਨਸ਼ੀਲਤਾ ਇਕੱਠੇ ਹੁੰਦੇ ਹਨ, ਤਾਂ ਕੁਦਰਤ ਨੂੰ ਸਮਝਣਾ ਬਹੁਤ ਆਸਾਨ ਅਤੇ ਡੂੰਘਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜੈਵ ਵਿਭਿੰਨਤਾ ਨੂੰ ਪਛਾਣ ਸਕੀਏ ਅਤੇ ਅਗਲੀ ਪੀੜ੍ਹੀ ਨੂੰ ਇਸ ਨਾਲ ਜੋੜ ਸਕੀਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e