ਸਾਰੇ ਭਾਰਤੀਆਂ ਲਈ ਨਾਇਕ ਹਨ ਸ਼ੇਖ ਮੁਜੀਬੁਰ ਰਹਿਮਾਨ: ਮੋਦੀ

Wednesday, Mar 17, 2021 - 11:43 AM (IST)

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੇ ਸੰਸਥਾਪਕ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੁੱਧਵਾਰ ਨੂੰ ਉਨ੍ਹਾਂ ਦਾ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਸਾਰੇ ਭਾਰਤੀਆਂ ਲਈ ਇਕ ਨਾਇਕ ਹਨ। ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦਾ ਜਨਮ 17 ਮਾਰਚ 1920 ਨੂੰ ਹੋਇਆ ਸੀ। 

PunjabKesari

ਪ੍ਰਧਾਨ ਮੰਤਰੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੀ ਯਾਤਰਾ ਕਰਨਗੇ
ਮੋਦੀ ਨੇ ਟਵੀਟ ਕੀਤਾ, ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਦੇ ਚੈਂਪੀਅਨ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਨੂੰ ਉਨ੍ਹਾਂ ਦੀ ਜਯੰਤੀ ’ਤੇ ਦਿਲ ਤੋਂ ਪਰਨਾਮ। ਉਨ੍ਹਾਂ ਕਿਹਾ ਕਿ ਉਹ ਸਾਰੇ ਭਾਰਤੀਆਂ ਲਈ ਨਾਇਕ ਵੀ ਹਨ। ਇਸ ਮਹੀਨੇ ਇਤਿਹਾਸਕ ਮੁਜੀਬ ਸਾਲ ਸਮਾਰੋਹਾਂ ਲਈ ਬੰਗਲਾਦੇਸ਼ ਦੀ ਯਾਤਰਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ। ਪ੍ਰਧਾਨ ਮੰਤਰੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੀ ਯਾਤਰਾ ਕਰਨਗੇ ਜੋ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। 

ਮੋਦੀ ਇਸ ਤੋਂ ਪਹਿਲਾਂ 2015 ’ਚ ਗਏ ਸਨ ਬੰਗਲਾਦੇਸ਼
ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਸੱਦਾ ਮਿਲਣ ਤੋਂ ਬਾਅਦ ਮੋਦੀ ਦੀ ਗੁਆਂਢੀ ਦੇਸ਼ ਦੀ ਯਾਤਰਾ ਨੂੰ ਲੈ ਕੇ ਮੰਗਲਵਾਰ ਨੂੰ ਐਲਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਗੁਆਂਢੀ ਦੇਸ਼ ਦੇ ਤਿੰਨ ਮਹੱਤਵਪੂਰਨ ਪ੍ਰੋਗਰਾਮਾਂ- ਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਪ੍ਰੋਗਰਾਮ, ਭਾਰਤ-ਬੰਗਲਾਦੇਸ਼ ਵਿਚਾਲੇ ਕੂਟਨੀਤਿਕ ਸੰਬੰਧਾਂ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਨਾਲ ਸੰਬੰਧਿਤ ਹਨ। ਮੋਦੀ ਇਸ ਤੋਂ ਪਹਿਲਾਂ 2015 ’ਚ ਬੰਗਲਾਦੇਸ਼ ਗਏ ਸਨ। 


Rakesh

Content Editor

Related News