ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ PM ਮੋਦੀ, ਸ਼ਾਹੀਨ ਬਾਗ ਦੀ ‘ਬਿਲਕਿਸ ਦਾਦੀ’ ਵੀ ਸ਼ਾਮਲ

Wednesday, Sep 23, 2020 - 01:11 PM (IST)

ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ PM ਮੋਦੀ, ਸ਼ਾਹੀਨ ਬਾਗ ਦੀ ‘ਬਿਲਕਿਸ ਦਾਦੀ’ ਵੀ ਸ਼ਾਮਲ

ਨਵੀਂ ਦਿੱਲੀ— ਅਮਰੀਕਾ ਦੀ ਮਸ਼ਹੂਰ ਮੈਗਜ਼ੀਨ ‘ਟਾਈਮ’ ਨੇ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚਨੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਕੀਤਾ ਹੈ। ਦੁਨੀਆ ਦੇ ਸਭ ਤੋਂ ਪ੍ਰਭਾਵੀ ਲੋਕਾਂ ਦੀ ਸੂਚੀ ਟਾਈਮ ਨੇ ਕਰੀਬ ਦੋ ਦਰਜਨ ਨੇਤਾਵਾਂ ਦੇ ਨਾਂ ਸ਼ਾਮਲ ਕੀਤੇ ਹਨ, ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਦੁਨੀਆ ’ਚ ਪ੍ਰਭਾਵ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੂਚੀ ’ਚ ਸ਼ਾਮਲ ਹੋਣ ਵਾਲੇ ਇਕਲੌਤੇ ਭਾਰਤੀ ਨੇਤਾ ਹਨ। ਦੱਸ ਦੇਈਏ ਕਿ ਇਹ ਸੂਚੀ ਹਰ ਸਾਲ ਜਾਰੀ ਕੀਤੀ ਜਾਂਦੀ ਹੈ। 

PunjabKesari
 

ਸੂਚੀ ’ਚ ਪੀ. ਐੱਮ. ਮੋਦੀ ਤੋਂ ਇਲਾਵਾ ‘ਬਿਲਕਿਸ ਦਾਦੀ’ ਵੀ ਸੂਚੀ ’ਚ ਸ਼ਾਮਲ—
‘ਟਾਈਮ’ ਮੈਗਜ਼ੀਨ ਨੇ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਦੀ ਸੂਚੀ ’ਚ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ, ਕਮਲਾ ਹੈਰਿਸ, ਜੋ ਬਿਡੇਨ, ਐਂਜਲਾ ਮਰਕੇਲ, ਨੈਂਸੀ ਪਾਲੋਸੀ ਵਰਗੇ ਵੱਡੇ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਇਸ ਸੂਚੀ ’ਚ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ, ਰਵਿੰਦਰ ਗੁਪਤਾ, ਭਾਰਤੀ ਮੂੁਲ ਦੇ ਸੁੰਦਰ ਪਿਚਾਈ ਦਾ ਨਾਂ ਵੀ ਸ਼ਾਮਲ ਹੈ।

PunjabKesariਇਸ ਸੂਚੀ ਵਿਚ ਸ਼ਾਹੀਨ ਬਾਗ ਪ੍ਰਦਰਸ਼ਨ ਦਾ ਚਿਹਰਾ ਬਣੀ ਬਿਲਕਿਸ ਦਾਦੀ ਦਾ ਨਾਂ ਵੀ ਸ਼ਾਮਲ ਹੈ। ਨਾਗਰਿਕਤਾਂ ਸੋਧ ਐਕਟ ਖ਼ਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਹੋਇਆ ਸੀ, ਜਿੱਥੇ ਸ਼ਾਹੀਨ ਬਾਗ ਦੀ ਦਾਦੀ ਨੇ ਦੁਨੀਆ ਭਰ ਵਿਚ ਆਪਣਾ ਨਾਂ ਕਮਾਇਆ  ਸੀ। 82 ਸਾਲ ਦੀ ਦਾਦੀ ਨੂੰ ਟਾਈਮ ਨੇ ਆਪਣੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ’ਚ ਥਾਂ ਦਿੱਤੀ ਹੈ। ਪਿਛਲੇ ਸਾਲ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਐਕਟ ਪਾਸ ਕੀਤਾ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਪ੍ਰਦਰਸ਼ਨ ਹੋਏ ਸਨ।

ਮੈਗਜ਼ੀਨ ਨੇ ਮੋਦੀ ਬਾਰੇ ਲਿਖਿਆ—
ਆਪਣੀ ਮੈਗਜ਼ੀਨ ਦੇ ਲੇਖ ’ਚ ‘ਟਾਈਮ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਲਿਖਿਆ ਹੈ ਕਿ ਲੋਕਤੰਤਰ ਵਿਚ ਉਹ ਹੀ ਸਭ ਤੋਂ ਵੱਡਾ ਹੈ ਕਿ ਕਿਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਲੋਕਤੰਤਰ ਦੇ ਕਈ ਪਹਿਲੂ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ। ਮੈਗਜ਼ੀਨ ਨੇ ਅੱਗੇ ਲਿਖਿਆ ਕਿ ਰੋਜ਼ਗਾਰ ਦੇ ਵਾਅਦੇ ਨਾਲ ਭਾਜਪਾ ਪਾਰਟੀ ਸੱਤਾ ਵਿਚ ਆਈ ਪਰ ਉਸ ਤੋਂ ਬਾਅਦ ਕਈ ਵਿਵਾਦ ਵੀ ਸਾਹਮਣੇ ਆਏ। ਜਿਸ ’ਚ ਘੱਟ ਗਿਣਤੀ ’ਤੇ ਹਮਲੇ ਦੀ ਗੱਲ ਹੈ ਅਤੇ ਉਸ ਤੋਂ ਬਾਅਦ ਹੁਣ ਭਾਰਤ ਕੋਰੋਨਾ ਵਾਇਰਸ ਆਫ਼ਤ ਦੀ ਮਾਰ ਝੱਲ ਰਿਹਾ ਹੈ। 


author

Tanu

Content Editor

Related News