ਆਯੂਰਵੈਦ ਭਾਰਤ ਦੀ ਵਿਰਾਸਤ ਹੈ, ਇਸ ਦੇ ਵਿਸਥਾਰ ''ਚ ਪੂਰੀ ਮਨੁੱਖਤਾ ਦੀ ਭਲਾਈ : ਨਰਿੰਦਰ ਮੋਦੀ

Friday, Nov 13, 2020 - 12:59 PM (IST)

ਆਯੂਰਵੈਦ ਭਾਰਤ ਦੀ ਵਿਰਾਸਤ ਹੈ, ਇਸ ਦੇ ਵਿਸਥਾਰ ''ਚ ਪੂਰੀ ਮਨੁੱਖਤਾ ਦੀ ਭਲਾਈ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਯੁਰਵੈਦ ਭਾਰਤ ਦੀ ਵਿਰਾਸਤ ਹੈ, ਜਿਸ ਦੇ ਵਿਸਥਾਰ ਸਾਰੀ ਮਨੁੱਖਤਾ ਦੀ ਭਲਾਈ ਸਮਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲਾਗ ਕਾਰਨ ਭਾਰਤ ਸਥਿਰ ਸਥਿਤੀ 'ਚ ਹੈ, ਇਸ ਲਈ ਰਵਾਇਤੀ ਮੈਡੀਕਲ ਪ੍ਰਣਾਲੀ ਦਾ ਇਸ ਵਿੱਚ ਵੱਡਾ ਯੋਗਦਾਨ ਹੈ ਜੋ ਅੱਜ ਦੂਜੇ ਦੇਸ਼ਾਂ ਨੂੰ ਵੀ ਅਮੀਰ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਪੰਜਵੇਂ ਆਯੁਰਵੈਦ ਦਿਵਸ ਨੂੰ ਆਯੁਰਵੈਦ ਸੰਸਥਾਨਾਂ, ਜਾਮਨਗਰ ਦੇ ਆਯੁਰਵੇਦ ਟੀਚਿੰਗ ਐਂਡ ਰਿਸਰਚ (ਆਈਟੀਆਰਏ) ਅਤੇ ਜੈਪੁਰ ਦੇ ਰਾਸ਼ਟਰੀ ਆਯੁਰਵੈਦ (ਐਨਆਈਏ) ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਹੀਆਂ। ਉਨ੍ਹਾਂ ਕਿਹਾ,“ਆਯੁਰਵੈਦ ਭਾਰਤ ਦੀ ਵਿਰਾਸਤ ਹੈ, ਜਿਸ ਵਿੱਚ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਇਹ ਦੇਖ ਕੇ ਕਿਸ ਭਾਰਤੀ ਨੂੰ ਖੁਸ਼ੀ ਨਹੀਂ ਹੋਵੇਗੀ ਕਿ ਸਾਡਾ ਰਵਾਇਤੀ ਗਿਆਨ ਹੁਣ ਹੋਰ ਦੇਸ਼ਾਂ ਨੂੰ ਵੀ ਅਮੀਰ ਬਣਾ ਰਿਹਾ ਹੈ। ਅੱਜ, ਬ੍ਰਾਜੀਲ ਦੀ ਰਾਸ਼ਟਰੀ ਨੀਤੀ 'ਚ ਆਯੁਰਵੈਦ ਸ਼ਾਮਲ ਹੈ। ਭਾਰਤ-ਅਮਰੀਕਾ ਸੰਬੰਧ ਹਨ ਜਾਂ ਭਾਰਤ ਜਰਮਨੀ ਰਿਸ਼ਤੇ ਹੋਣ, ਆਯੂਸ਼ ਅਤੇ ਰਵਾਇਤੀ ਦਵਾਈ ਨਾਲ ਜੁੜੇ ਸਹਿਯੋਗ ਨਿਰੰਤਰ ਵਧ ਰਿਹਾ ਹੈ।” 

ਇਹ ਵੀ ਪੜ੍ਹੋ : ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਮੁਕਾਬਲੇ ਲਈ ਜਦੋਂ ਕੋਈ ਪ੍ਰਭਾਵੀ ਤਰੀਕਾ ਨਹੀਂ ਸੀ ਤਾਂ ਭਾਰਤ ਦੇ ਘਰ-ਘਰ 'ਚ ਹਲਦੀ, ਕਾੜ੍ਹਾ, ਦੁੱਧ ਵਰਗੇ ਕਈ ਇਮਿਊਨਿਟੀ ਬੂਸਟਰ ਉਪਾਅ ਬਹੁਤ ਕੰਮ ਆਏ। ਉਨ੍ਹਾਂ ਕਿਹਾ,“ਇੰਨੀ ਵੱਡੀ ਆਬਾਦੀ ਵਾਲਾ ਸਾਡਾ ਦੇਸ਼ ਅੱਜ ਸਥਿਰ ਸਥਿਤੀ ਵਿਚ ਹੈ, ਤਾਂ ਉਸ 'ਚ ਸਾਡੀ ਇਸ ਪਰੰਪਰਾ ਦਾ ਬਹੁਤ ਵੱਡਾ ਯੋਗਦਾਨ ਹੈ।” ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਾਰੇ ਵਿਸ਼ਵ ਵਿਚ ਆਯੁਰਵੈਦਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ ਅਤੇ ਬੀਤੇ ਸਾਲ ਦੀ ਤੁਲਨਾ 'ਚ ਇਸ ਸਾਲ ਸਤੰਬਰ 'ਚ ਆਯੂਰਵੈਦਿਕ ਉਤਪਾਦਾਂ ਦਾ ਨਿਰਯਾਤ ਕਰੀਬ ਡੇਢ ਗੁਣਾ ਵਧਿਆ ਹੈ। ਉਨ੍ਹਾਂ ਕਿਹਾ ਕਿ ਮਸਾਲਿਆਂ ਦੇ ਨਿਰਯਾਤ 'ਚ ਵੀ ਇਸ ਦੌਰਾਨ ਕਾਫ਼ੀ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ


author

DIsha

Content Editor

Related News