ਪੀ. ਐੱਮ. ਮੋਦੀ ਨੇ ਮਾਰੀਸ਼ਸ ''ਚ ਨਵੀਂ ਸੁਪਰੀਮ ਕੋਰਟ ਇਮਾਰਤ ਦਾ ਕੀਤਾ ਉਦਘਾਟਨ

Thursday, Jul 30, 2020 - 01:22 PM (IST)

ਪੀ. ਐੱਮ. ਮੋਦੀ ਨੇ ਮਾਰੀਸ਼ਸ ''ਚ ਨਵੀਂ ਸੁਪਰੀਮ ਕੋਰਟ ਇਮਾਰਤ ਦਾ ਕੀਤਾ ਉਦਘਾਟਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਮਾਰੀਸ਼ਸ ਦੀ ਨਵੀਂ ਸੁਪਰੀਮ ਕੋਰਟ ਇਮਾਰਤ ਦਾ ਉਦਘਾਟਨ ਕੀਤਾ। ਵੀਡੀਓ ਕਾਨਫਰੈਂਸਿੰਗ ਜ਼ਰੀਏ ਹੋਏ ਇਸ ਪ੍ਰੋਗਰਾਮ 'ਚ ਮਾਰੀਸ਼ਸ ਸੁਪਰੀਮ ਕੋਰਟ ਦੇ ਜੱਜ, ਨਿਆਂ ਮਹਿਕਮੇ ਦੇ ਅਧਿਕਾਰੀ ਅਤੇ ਦੋਹਾਂ ਦੇਸ਼ਾਂ ਦੇ ਕੁਝ ਲੋਕ ਸ਼ਾਮਲ ਹੋਏ। 

PunjabKesari

ਸੁਪਰੀਮ ਕੋਰਟ ਇਮਾਰਤ ਦੇ ਉਦਘਾਟਨ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਰਕਾਰ ਅਤੇ ਮਾਰੀਸ਼ਸ ਦੇ ਲੋਕਾਂ ਨੂੰ ਕੋਰੋਨਾ ਗਲੋਬਲ ਮਹਾਮਾਰੀ ਦੇ ਪ੍ਰਭਾਵੀ ਪ੍ਰਬੰਧਨ ਲਈ ਵਧਾਈ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਸਮੇਂ 'ਤੇ ਦਵਾਈਆਂ ਦੀ ਸਪਲਾਈ ਅਤੇ ਅਨੁਭਵਾਂ ਨੂੰ ਸਾਂਝਾ ਕਰ ਕੇ ਕੋਰੋਨਾ ਪ੍ਰਬੰਧਨ ਵਿਚ ਸਹਿਯੋਗ ਦੇ ਸਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਵਿਕਾਸ ਵਿਚ ਸਹਿਯੋਗ ਕਰਨ 'ਚ ਸਭ ਤੋਂ ਬੁਨਿਆਦੀ ਸਿਧਾਂਤ ਸਾਡੇ ਸਹਿਯੋਗੀਆਂ ਦਾ ਸਨਮਾਨ ਕਰਨਾ ਹੈ। ਓਧਰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਜਗਨਨਾਥ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਲੋਂ ਧੰਨਵਾਦ ਦਿੰਦਾ ਹਾਂ ਕਿ ਮਾਰੀਸ਼ਸ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। 

ਦੱਸ ਦੇਈਏ ਕਿ ਮਾਰੀਸ਼ਸ 'ਚ ਬਣੀ ਸੁਪਰੀਮ ਕੋਰਟ ਦੀ ਇਮਾਰਤ ਮਾਰੀਸ਼ਸ ਦੀ ਰਾਜਧਾਨੀ ਪੋਰਟ ਲੁਈਸ 'ਚ ਭਾਰਤ ਦੀ ਮਦਦ ਨਾਲ ਬਣੀ ਪਹਿਲੀ ਬੁਨਿਆਦੀ ਬਣਤਰ ਹੈ। ਇਸ ਦਾ ਨਿਰਮਾਣ ਭਾਰਤ ਸਰਕਾਰ ਵਲੋਂ 2016 'ਚ ਮਾਰੀਸ਼ਸ ਨੂੰ ਦਿੱਤੇ ਗਏ 35.3 ਕਰੋੜ ਡਾਲਰ ਦੇ ਵਿਸ਼ੇਸ਼ ਆਰਥਿਕ ਪੈਕੇਜ ਨਾਲ ਕੀਤਾ ਗਿਆ ਹੈ। ਇਹ ਪ੍ਰਾਜੈਕਟ ਤੈਅ ਸਮੇਂ ਅਤੇ ਅਨੁਮਾਨਤ ਤੋਂ ਘੱਟ ਲਾਗਤ ਵਿਚ ਬਣ ਕੇ ਤਿਆਰ ਹੋਇਆ ਹੈ।


author

Tanu

Content Editor

Related News