ਸੰਸਦ ''ਚ ਰੁਕਾਵਟ ਨਾਲ ਦੇਸ਼ ਨੂੰ ਹੁੰਦੈ ਸਭ ਤੋਂ ਵੱਧ ਨੁਕਸਾਨ : ਨਰਿੰਦਰ ਮੋਦੀ
Thursday, Aug 02, 2018 - 09:46 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਦੇ ਪ੍ਰਭਾਵੀ ਕੰਮਕਾਜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੰਸਦ 'ਚ ਰੁਕਾਵਟ ਨਾਲ ਸਰਕਾਰ ਨੂੰ ਘੱਟ, ਦੇਸ਼ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਸੰਸਦ ਮੈਂਬਰ ਆਮ ਆਦਮੀ ਦੀਆਂ ਸਮੱਸਿਆਵਾਂ ਸਬੰਧੀ ਆਵਾਜ਼ ਉਠਾਏ ਅਤੇ ਉਨ੍ਹਾਂ ਦੇ ਕਲਿਆਣ ਲਈ ਕਦਮ ਚੁੱਕਣ ਵਾਸਤੇ ਸਰਕਾਰ ਨੂੰ ਮਜਬੂਰ ਕਰੇ। ਪ੍ਰਧਾਨ ਮੰਤਰੀ ਮੋਦੀ ਸੰਸਦ ਦੇ ਸੈਂਟਰਲ ਹਾਲ 'ਚ ਆਯੋਜਿਤ ਇਕ ਸਮਾਗਮ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਦ ਚਰਚਾ ਅਤੇ ਸਰਕਾਰ ਦੀ ਆਲੋਚਨਾ ਦਾ ਵੀ ਮੰਚ ਹੈ।