PM ਮੋਦੀ ਨੇ ਕਾਂਗਰਸ ਦੀ ''ਵਿਦਿਆਰਥੀਆਂ ਦੀ ਗੂੰਜ'' ਮੁਹਿੰਮ ਨੂੰ ਦੱਸਿਆ ''ਝੂਠ ਦੀ ਗੂੰਜ''
Tuesday, Sep 08, 2026 - 03:14 PM (IST)
ਵਡੋਦਰਾ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ 'ਵਿਦਿਆਰਥੀਆਂ ਦੀ ਗੂੰਜ' ਪਹਿਲ 'ਤੇ ਮੰਗਲਵਾਰ ਨੂੰ ਵਿਅੰਗ ਕਰਦੇ ਹੋਏ ਕਿਹਾ ਕਿ ਨੌਜਵਾਨ ਸੱਚਾਈ ਨਾਲ ਖੜ੍ਹੇ ਰਹਿਣਗੇ ਅਤੇ 'ਝੂਠ ਦੀ ਗੂੰਜ' ਤੋਂ ਗੁੰਮਰਾਹ ਨਹੀਂ ਹੋਣਗੇ। ਪੀਐੱਮ ਮੋਦੀ ਨੇ ਇਹ ਟਿੱਪਣੀ ਵਡੋਦਰਾ 'ਚ 35,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤੀ। ਜਿਸ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਸਨ।
ਉਨ੍ਹਾਂ ਨੇ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਖੇਤਰ 'ਚ ਮੁਹਾਰਤ ਹਾਸਲ ਕਰਨ ਦੀ ਅਪੀਲ ਵੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,"ਤੁਹਾਨੂੰ ਹਰ ਜਗ੍ਹਾ ਅਜਿਹੇ ਲੋਕ ਮਿਲਣਗੇ ਜੋ ਤੁਹਾਨੂੰ 'ਝੂਠ ਦੀ ਗੂੰਜ' ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਅੱਜ ਦਾ ਨੌਜਵਾਨ ਸੱਚਾਈ ਦੇ ਨਾਲ ਖੜ੍ਹਾ ਹੋਵੇਗਾ।" 'ਵਿਦਿਆਰਥੀਆਂ ਦੀ ਗੂੰਜ' ਕਾਂਗਰਸ ਵਲੋਂ ਸ਼ੁਰੂ ਕੀਤੀ ਵਿਦਿਆਰਥੀਆਂ ਨਾਲ ਸੰਚਾਰ ਦੀ ਇਕ ਮੁਹਿੰਮ ਹੈ, ਜਿਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰੋਗਰਮ ਆਯੋਜਿਤ ਕੀਤੇ ਜਾ ਰਹੇ ਹਨ।
ਕਾਂਗਰਸ ਇਸ ਮੁਹਿੰਮ ਰਾਹੀਂ ਪ੍ਰੀਖਿਆ ਪੇਪਰ ਲੀਕ, ਮਹਿੰਗੀ ਸਿੱਖਿਆ, ਸਰਕਾਰੀ ਭਰਤੀਆਂ 'ਚ ਬੇਨਿਯਮੀਆਂ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਦੇਖ ਸਕਦੇ ਹਨ ਕਿ ਸਰਕਾਰ ਸੂਰਜੀ, ਹਵਾ, ਪਣ-ਬਿਜਲੀ ਅਤੇ ਪ੍ਰਮਾਣੂ ਊਰਜਾ ਸਮੇਤ ਵੱਖ-ਵੱਖ ਖੇਤਰਾਂ 'ਚ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਪੀਐੱਮ ਮੋਦੀ ਨੇ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ 'ਚ ਮਾਹਰ ਬਣਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ,"ਦੇਸ਼ ਦੇ ਨੌਜਵਾਨਾਂ ਨੂੰ ਏਆਈ ਦੇ ਖੇਤਰ 'ਚ ਮਾਹਰ ਬਣਨ ਦੀ ਲੋੜ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਇਸ ਖੇਤਰ 'ਚ ਚੰਗਾ ਪ੍ਰਦਰਸ਼ਨ ਕਰਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
