ਨਰਾਇਣਪੁਰ : 60 ਨਕਸਲੀਆਂ ਨੇ ਇਕੋ ਵਾਰ ਕੀਤਾ ਸਰੰਡਰ

04/26/2018 5:34:20 PM

ਛੱਤੀਸਗੜ੍ਹ— ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ 'ਚ ਪੁਲਸ ਨੇ ਨਕਸਲ ਵਿਰੋਧੀ ਮੁਹਿੰਮ ਤਹਿਤ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ। ਘੋਰ ਨਕਸਲ ਪ੍ਰਭਾਵਿਤ ਨਰਾਇਣਪੁਰ ਦੇ ਅਬੁਝਮਾੜ ਇਲਾਕੇ ਦੇ 60 ਨਕਸਲੀਆਂ ਵੱਲੋਂ ਸਰੰਡਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਦਾ ਦੱਸਿਆ ਹੈ ਕਿ ਇਕੋ-ਵਾਰ 60 ਨਕਸਲੀਆਂ ਨੇ ਸਰੰਡਰ ਕੀਤਾ ਹੈ।

ਪੁਲਸ ਮੁਤਾਬਕ, ਨਕਸਲੀਆਂ ਨੇ ਜਦੋਂ ਸਰੰਡਰ ਕੀਤਾ, ਉਸ ਸਮੇਂ ਆਈ.ਜੀ., ਡੀ.ਆਈ.ਜੀ. ਅਤੇ ਆਈ.ਟੀ.ਬੀ.ਪੀ. ਦੇ ਆਲਾ ਅਧਿਕਾਰੀ ਮੌਜ਼ੂਦ ਸਨ। ਸਾਰੇ 60 ਨਕਸਲੀਆਂ ਨੇ ਭਰਮਾਰ ਬੰਦੂਕ ਕੀਤਾ ਹੈ। ਇਹ ਸਾਰੇ ਨਕਸਲੀਆਂ ਲੰਬੇ ਸਮੇਂ ਤੋਂ ਮੁੱਖ ਧਾਰਾ 'ਚ ਵਾਪਸ ਆਉਣ ਲਈ ਪੁਲਸ ਦੇ ਸੰਪਰਕ 'ਚ ਸਨ।
ਪੁਲਸ ਮੁਤਾਬਕ, ਸਾਰੇ ਸਮਰਪਿਤ ਨਕਸਲੀਆਂ ਨੂੰ ਨਿਯਮ ਅਨੁਸਾਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਨਕਸਲ ਵਿਚਾਰਧਾਰਾ ਤੋਂ ਪਰੇਸ਼ਾਨ ਹੋ ਕੇ ਨਕਸਲੀਆਂ ਨੇ ਸਮਰਪਣ ਕੀਤਾ ਹੈ। ਸਮਰਪਣ ਕਰਨ ਵਾਲੇ 60 ਚੋਂ 40 ਮਹਿਲਾਵਾਂ ਹੀ ਹਨ।


Related News