ਆਸਟ੍ਰੇਲੀਅਨ ਸਮੇਤ ਲਾਪਤਾ 8 ਪਰਬਤਾਰੋਹੀਆਂ ''ਚੋਂ 5 ਦੀ ਮੌਤ

Tuesday, Jun 04, 2019 - 09:46 AM (IST)

ਆਸਟ੍ਰੇਲੀਅਨ ਸਮੇਤ ਲਾਪਤਾ 8 ਪਰਬਤਾਰੋਹੀਆਂ ''ਚੋਂ 5 ਦੀ ਮੌਤ

ਸਿਡਨੀ— ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਲਾਪਤਾ ਹੋਏ 8 ਪਰਬਤਾਰੋਹੀਆਂ 'ਚੋਂ 5 ਦੀਆਂ ਲਾਸ਼ਾਂ ਉਤਰਾਖੰਡ ਦੇ ਨੰਦਾ ਦੇਵੀ ਪੂਰਬੀ ਪਹਾੜ 'ਤੇ ਸੋਮਵਾਰ ਨੂੰ ਦੇਖੀਆਂ ਗਈਆਂ । 8 ਮੈਂਬਰਾਂ ਦੀ ਟੀਮ 'ਚ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਦੇ ਪਰਬਤਾਰੋਹੀ ਸਨ, ਜੋ ਨੰਦਾ ਦੇਵੀ ਪੂਰਬੀ ਚੋਟੀ 'ਤੇ ਚੜ੍ਹਨ ਦੌਰਾਨ ਲਾਪਤਾ ਹੋ ਗਏ ਸਨ। ਅਜੇ ਤਕ ਇਨ੍ਹਾਂ ਲਾਸ਼ਾਂ ਨੂੰ ਲਿਆਂਦਾ ਨਹੀਂ ਗਿਆ, ਜਿਸ ਕਾਰਨ ਮ੍ਰਿਤਕਾਂ ਦੀ ਪਛਾਣ ਵੀ ਨਹੀਂ ਹੋ ਸਕੀ।

ਪਿਥੌਰਾਗੜ੍ਹ ਦੇ ਡਿਪਟੀ ਕਮਿਸ਼ਨਰ ਵੀ. ਕੇ. ਜੋਗਦਾਂਡੇ ਨੇ ਦੱਸਿਆ ਕਿ ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਸੋਮਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ 5 ਪਰਬਤਾਰੋਹੀਆਂ ਦੀਆਂ ਲਾਸ਼ਾਂ ਨੰਦਾ ਦੇਵੀ ਪੂਰਬੀ ਚੋਟੀ ਦੇ ਕੋਲ ਦੇਖੀਆਂ। ਉਨ੍ਹਾਂ ਕਿਹਾ ਕਿ ਚੋਟੀ ਦੇ ਕੋਲ ਚੜ੍ਹਾਈ ਦੌਰਾਨ ਸੰਭਵ ਹੈ ਕਿ ਬਰਫ ਖਿਸਕਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ ਹੈ। ਬ੍ਰਿਟੇਨ ਦੇ 4 ਪਰਬਤਾਰੋਹੀਆਂ ਨੂੰ ਐਤਵਾਰ ਨੂੰ ਬਚਾਉਣ ਦੇ ਬਾਅਦ ਉਨ੍ਹਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਹਵਾਈ ਤਲਾਸ਼ ਦੌਰਾਨ ਇਹ ਲਾਸ਼ਾਂ ਦੇਖੀਆਂ ਗਈਆਂ।


Related News