ਭਾਈ ਦੂਜ ਮੌਕੇ ਸਵੇਰੇ 6 ਵਜੇ ਚੱਲਣਗੀਆਂ ''ਨਮੋ ਭਾਰਤ ਟਰੇਨਾਂ''

Saturday, Nov 02, 2024 - 05:45 PM (IST)

ਨਵੀਂ ਦਿੱਲੀ- ਭਾਈ ਦੂਜ ਦੇ ਮੌਕੇ 'ਤੇ ਨਮੋ ਭਾਰਤ ਟਰੇਨਾਂ ਐਤਵਾਰ ਨੂੰ 6 ਵਜੇ ਤੋਂ ਆਪਣੇ ਆਮ ਸਮੇਂ ਨਾਲੋਂ ਦੋ ਘੰਟੇ ਪਹਿਲਾਂ ਚੱਲਣਗੀਆਂ। ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐਨ.ਸੀ.ਆਰ.ਟੀ.ਸੀ.) ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।

ਨਿਗਮ ਨੇ ਕਿਹਾ ਕਿ ਇਨ੍ਹਾਂ ਟਰੇਨਾਂ ਦੇ ਫੇਰੇ ਵਧਾਏ ਜਾਣਗੇ। ਬਿਆਨ ਅਨੁਸਾਰ ਦਿੱਲੀ-ਗਾਜ਼ੀਆਬਾਦ-ਮੇਰਠ ਆਰ. ਆਰ. ਟੀ. ਏ ਕੋਰੀਡੋਰ ਦੇ ਮੌਜੂਦਾ ਡਵੀਜ਼ਨ 'ਤੇ ਰੇਲ ਸੇਵਾਵਾਂ ਸਵੇਰੇ 8 ਵਜੇ ਦੇ ਨਿਰਧਾਰਤ ਸਮੇਂ ਦੀ ਬਜਾਏ ਐਤਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋਣਗੀਆਂ। ਇਹ ਸੇਵਾ ਰਾਤ 10 ਵਜੇ ਤੱਕ ਜਾਰੀ ਰਹਿਣਗੀਆਂ। ਬਿਆਨ ਅਨੁਸਾਰ ਨਮੋ ਭਾਰਤ ਰੇਲ ਸੇਵਾਵਾਂ ਆਮ ਤੌਰ 'ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਅਤੇ ਐਤਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦੀਆਂ ਹਨ।


Tanu

Content Editor

Related News