ਦੁਬਈ ਤੋਂ ਪਰਤੇ ਨੌਜਵਾਨ ਨੇ ਨਾਲੰਦਾ ’ਚ 3 ਹੋਰ ਲੋਕਾਂ ਨੂੰ ਕੀਤਾ ਇਨਫੈਕਟਿਡ

Wednesday, Apr 15, 2020 - 07:31 PM (IST)

ਦੁਬਈ ਤੋਂ ਪਰਤੇ ਨੌਜਵਾਨ ਨੇ ਨਾਲੰਦਾ ’ਚ 3 ਹੋਰ ਲੋਕਾਂ ਨੂੰ ਕੀਤਾ ਇਨਫੈਕਟਿਡ

ਪਟਨਾ–ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਦੁਬਈ ਤੋਂ ਪਰਤੇ ਇਕ ਇਨਫੈਕਟਿਡ ਨੌਜਵਾਨ ਦੇ ਸੰਪਰਕ ’ਚ ਆਉਣ ਨਾਲ ਨਾਲੰਦਾ ਜ਼ਿਲੇ 'ਚ 3 ਹੋਰ ਲੋਕ ਵੀ ਪਾਜ਼ੀਟਿਵ ਮਿਲੇ ਹਨ। ਦੱਸ ਦੇਈਏ ਕਿ ਬਿਹਾਰ ’ਚ ਪੀੜਤਾਂ ਦੀ ਗਿਣਤੀ ਵਧ ਕੇ 70 ਤੱਕ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਦੇ ਮੁੱਖ ਸਕੱਤਰ ਸੰਜੇ ਕੁਮਾਰ ਨੇ ਇਹ ਦੱਸਿਆ ਕਿ ਅੱਜ ਆਈ ਜਾਂਚ ਰਿਪੋਰਟ ’ਚ ਨਾਲੰਦਾ ’ਚ 2 ਔਰਤਾਂ ਅਤੇ 60 ਸਾਲਾ ਇਕ ਵਿਅਕਤੀ ਅਤੇ ਮੁੰਗੇਰ 'ਚ ਇਕ 60 ਸਾਲਾ ਬਜ਼ੁਰਗ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਨਾਲੰਦਾ ਦੀ ਇਨਫੈਕਟਿਡ ਇਕ ਔਰਤ ਦੀ ਉਮਰ 35 ਅਤੇ ਦੂਜੀ ਦੀ 25 ਸਾਲ ਹੈ।

ਦੱਸਿਆ ਜਾਂਦਾ ਹੈ ਕਿ ਇਕ ਨੌਜਵਾਨ ਮਾਰਚ 2020 ਨੂੰ ਖਾੜੀ ਦੇਸ਼ ਸੰਯੁਕਤ ਅਰਬ-ਅਮੀਰਾਤ ਤੋਂ ਸ਼ਹਿਰ ਦੁਬਈ ’ਚ ਭਾਰਤ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੇ ਸੰਪਰਕ ’ਚ ਆਉਣ ਨਾਲ ਇਹ ਮਾਮਲੇ ਸਾਹਮਣੇ ਆਏ। ਮੁੱਖ ਸਕੱਤਰ ਨੇ ਦੱਸਿਆ ਕਿ ਕੋਰੋਨਾ ਹਾਟਸਪਾਟ ਬਣੇ ਸੀਵਾਨ 'ਚ 29 ਮਰੀਜ਼ ਪ੍ਰਭਾਵਿਤ ਹੋਏ, ਜਿਨ੍ਹਾਂ ’ਚੋਂ 6 ਠੀਕ ਹੋ ਗਏ।


author

Iqbalkaur

Content Editor

Related News