ਬਾਬਾ ਰਾਮਦੇਵ ਨੂੰ ਨੈਨੀਤਾਲ ਹਾਈਕੋਰਟ ਦਾ ਝਟਕਾ,'ਕੋਰੋਨਿਲ' ਦਵਾਈ ਨੂੰ ਚੁਣੌਤੀ

06/30/2020 8:48:19 PM

ਹਲਦਵਾਨੀ/ਨੈਨੀਤਾਲ (ਸ. ਹ.)- ਯੋਗਗੁਰੂ ਬਾਬਾ ਰਾਮਦੇਵ ਨੂੰ ਨੈਨੀਤਾਲ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਬਾਬਾ ਰਾਮਦੇਵ ਦੇ ਸੰਸਥਾਨ ਪਤੰਜਲੀ ਵਲੋਂ ਕੋਰੋਨਾ ਵਾਇਰਸ ਤੋਂ ਰਾਹਤ ਦਿਵਾਉਣ ਵਾਲੀ ਦਵਾਈ 'ਕੋਰੋਨਿਲ' ਨੂੰ ਲਾਂਚ ਕਰਨ ਵਿਰੁੱਧ ਦਾਇਰ ਜਨਹਿੱਤ ਪਟੀਸ਼ਨ 'ਤੇ ਕੇਂਦਰ ਸਰਕਾਰ ਦੇ ਅਸਿਸਟੈਂਟ ਸਾਲਿਸਿਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ ਇਕ ਜੁਲਾਈ ਨੂੰ ਹੋਵੇਗੀ। ਮੰਗਲਵਾਰ ਨੂੰ ਚੀਫ ਜਸਟਿਸ ਰਮੇਸ਼ ਰੰਗਨਾਥਨ ਤੇ ਜਸਟਿਸ ਆਰਸੀ ਖੁਲਬੇ ਦੀ ਬੈਂਚ 'ਚ ਊਧਮ ਸਿੰਘ ਨਗਰ ਦੇ ਐਡਵੋਕੇਟ ਮਣੀ ਕੁਮਾਰ ਦੀ ਜਨਹਿੱਤ ਪਟੀਸ਼ਨ 'ਤੇ ਸੁਣਾਈ ਹੋਈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਤੇ ਉਸਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਹਰਿਦੁਆਰ 'ਚ ਕੋਰੋਨਾ ਵਾਇਰਸ ਤੋਂ ਰਾਹਤ ਦਿਵਾਉਣ ਲਈ ਪੰਤਜਲੀ ਯੋਗਪੀਠ ਦੇ ਦਿਵਿਆ ਫਾਰਮੇਸੀ ਕੰਪਨੀ ਵਲੋਂ ਬਣਾਈ 'ਕੋਰੋਨਿਲ' ਦਵਾਈ ਲਾਂਚ ਕੀਤੀ। 
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਦੀ ਦਵਾਈ ਕੰਪਨੀ ਨੇ ਆਈ. ਸੀ. ਐੱਮ. ਆਰ. ਵਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਨਹੀਂ ਕੀਤਾ, ਨਾ ਹੀ ਆਯੂਸ਼ ਮੰਤਰਾਲਾ ਭਾਰਤ ਸਰਕਾਰ ਤੋਂ ਇਜਾਜ਼ਤ ਲਈ। ਆਯੂਸ਼ ਵਿਭਾਗ ਉਤਰਾਖੰਡ ਤੋਂ ਕੋਰੋਨਾ ਦੀ ਦਵਾਈ ਬਣਾਉਣ ਦੇ ਲਈ ਅਰਜ਼ੀ ਤਕ ਨਹੀਂ ਦਿੱਤੀ ਗਈ, ਜੋ ਅਰਜ਼ੀ ਦਿੱਤੀ ਗਈ ਸੀ ਉਹ ਬੀਮਾਰੀ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਕੀਤੀ ਗਈ ਸੀ। ਉਸ ਦੀ ਆੜ 'ਚ ਬਾਬਾ ਰਾਮਦੇਵ ਨੇ 'ਕੋਰੋਨਿਲ' ਦਵਾਈ ਤਿਆਰ ਕੀਤੀ।


Gurdeep Singh

Content Editor

Related News