ਬੀਫ ਵਿਵਾਦ ''ਤੇ ਬੋਲੇ ਨਾਇਡੂ, ਖਾਣ-ਪੀਣ ਨਿੱਜੀ ਪਸੰਦ

Saturday, Jun 17, 2017 - 09:55 AM (IST)

ਬੀਫ ਵਿਵਾਦ ''ਤੇ ਬੋਲੇ ਨਾਇਡੂ, ਖਾਣ-ਪੀਣ ਨਿੱਜੀ ਪਸੰਦ

ਨਵੀਂ ਦਿੱਲੀ— ਦੇਸ਼ 'ਚ ਬੀਫ 'ਤੇ ਪਾਬੰਦੀ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਸੂਚਨਾ ਅਤੇ ਪ੍ਰਸਾਰਨ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਖੁਦ ਵਿਸ਼ੁੱਧ ਮਾਸਾਹਾਰੀ ਹਨ ਅਤੇ ਕਿਸੇ ਨੇ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਹ ਕੀ ਖਾਣ ਅਤੇ ਕੀ ਨਹੀਂ। ਉਨ੍ਹਾਂ ਨੇ ਕਿਹਾ ਕਿ ਖਾਣ-ਪੀਣ ਨਿੱਜੀ ਪਸੰਦ ਹੈ। ਕਿਸੇ ਵੀ ਚੈਨਲ ਦਾ ਨਾਂ ਲਏ ਬਿਨਾਂ ਨਾਇਡੂ ਨੇ ਦੋਸ਼ ਲਾਇਆ ਕਿ ਕੁਝ ਸਮਾਚਾਰ ਚੈਨਲ ਅਜਿਹੇ ਬੀਫ ਪਾਬੰਦੀ 'ਤੇ ਚਰਚਾ ਦਿਖਾ ਰਹੇ ਹਨ, ਜਿਸ ਦਾ ਮੌਜੂਦਗੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਚਰਚਾ ਕਰ ਰਹੇ ਹਨ ਕਿ ਕੀ ਭਾਰਤ ਸ਼ਾਕਾਹਾਰੀ ਦੇਸ਼ 'ਚ ਤਬਦੀਲ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਆਕਾਸ਼ਵਾਣੀ ਸਾਲਾਨਾ ਪੁਰਸਕਾਰ ਸਮਾਰੋਹ ਨੂੰ ਇੱਥੇ ਸੰਬੋਧਨ ਕਰਦੇ ਹੋਏ ਕਿਹਾ ਮੈਂ ਵਿਸ਼ੁੱਧ ਮਾਸਾਹਾਰੀ ਹਾਂ ਅਤੇ ਕਿਸੇ ਨੇ  ਵੀ ਮੈਨੂੰ ਨਹੀਂ ਕਾਹ ਕਿ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ। ਖਾਣ-ਪੀਣ ਨਿੱਜੀ ਪਸੰਦ ਹੈ। ਇਸ ਬਾਰੇ ਕਿਉਂ ਬਹਿਸ ਹੋ ਰਹੀ ਹੈ। ਐੱਨ.ਡੀ.ਟੀ.ਵੀ. ਦੇ ਪ੍ਰਮੋਟਰ ਪ੍ਰਣਵ ਰਾਏ ਦੇ ਘਰ ਅਤੇ ਦਫ਼ਤਰਾਂ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਦਾ ਜ਼ਿਕਰ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਕੋਈ ਵੀ ਛੂਟ ਦਾ ਦਾਅਵਾ ਸਿਰਫ ਇਸ ਲਈ ਨਹੀਂ ਕਰ ਸਕਦਾ ਕਿ ਉਹ ਮੀਡੀਆ ਕਰਮਚਾਰੀ ਹੈ।
ਉਨ੍ਹਾਂ ਨੇ ਕਿਹਾ ਅਸੀਂ ਸਿਰਫ ਇੰਨਾ ਚਾਹੁੰਦੇ ਹਾਂ ਕਿ ਤੁਸੀਂ ਕਾਨੂੰਨ ਦੀ ਪਾਲਣਾ ਕਰੋ। ਕਸ਼ਮੀਰ 'ਚ ਅਸ਼ਾਂਤੀ ਅਤੇ ਸਿੱਖਿਆ ਸੰਸਥਾਵਾਂ 'ਚ ਭਾਰਤ ਵਿਰੋਧੀ ਨਾਅਰੇਬਾਜ਼ੀ ਦਾ ਜ਼ਿਕਰ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਭਾਰਤ 'ਚ ਕੁਝ ਤੱਤ ਸਰਕਾਰ ਵਿਰੋਧੀ ਮੁਹਿੰਮ ਦੇ ਨਾਂ 'ਤੇ ਦੇਸ਼ ਵਿਰੋਧੀ ਗਲਤ ਪ੍ਰਚਾਰ 'ਚ ਸ਼ਾਮਲ ਹਨ ਪਰ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।


Related News