ਵੈਂਕਈਆ ਨਾਇਡੂ ਨੇ ਹੈਦਰਾਬਾਦ ’ਚ ‘ਇਕ ਭਾਰਤ ਸ੍ਰੇਸ਼ਠ ਭਾਰਤ’ ’ਤੇ ਫੋਟੋ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ
Sunday, Dec 12, 2021 - 12:22 PM (IST)
ਹੈਦਰਾਬਾਦ/ਹਰਿਆਣਾ— ਭਾਰਤ ਦੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਯਾਨੀ ਕਿ ਐਤਵਾਰ ਨੂੰ ਹੈਦਰਾਬਾਦ ’ਚ ‘ਇਕ ਭਾਰਤ ਸ੍ਰੇਸ਼ਠ ਭਾਰਤ’ ’ਤੇ ਇਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਦਾ ਆਯੋਜਨ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵਲੋਂ ਕੀਤਾ ਗਿਆ। ਇਹ ਪ੍ਰਦਰਸ਼ਨੀ ਹਰਿਆਣਾ ਅਤੇ ਤੇਲੰਗਾਨਾ ਸੂਬਿਆਂ ਦੇ ਵੱਖ-ਵੱਖ ਦਿਲਚਸਪ ਪਹਿਲੂਆਂਂ ਜਿਵੇਂ ਕਿ ਕਲਾ ਦੇ ਰੂਪ, ਪਕਵਾਨ, ਤਿਉਹਾਰਾਂ, ਸਮਾਰਕ, ਸੈਰ-ਸਪਾਟਾ ਸਥਾਨਾਂ ਆਦਿ ਨੂੰ ਉਜਾਗਰ ਕਰੇਗੀ। ਇਹ ਪ੍ਰਦਰਸ਼ਨੀ 12 ਤੋਂ 14 ਦਸੰਬਰ, 2021 ਤੱਕ ਹੈਦਰਾਬਾਦ ਵਿਖੇ ਪੋਟੀ ਸ਼੍ਰੀਰਾਮੁਲੁ ਤੇਲਗੂ ਯੂਨੀਵਰਸਿਟੀ ਕੈਂਪਸ ’ਚ ਦੇਖਣ ਲਈ ਖੁੱਲ੍ਹੀ ਰਹੇਗੀ।
ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਦੇਸ਼ ਦੇ ਲੋਕਾਂ ਵਿਚਕਾਰ ਭਾਵਨਾਤਮਕ ਬੰਧਨ ਦੇ ਤਾਣੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਇਕ ਵਿਲੱਖਣ ਪਹਿਲ ਹੈ। ਇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 31 ਅਕਤੂਬਰ, 2015 ਨੂੰ ਸਰਦਾਰ ਵੱਲਭ ਭਾਈ ਪਟੇਲ ਦੀ 140ਵੀਂ ਜਯੰਤੀ ਦੇ ਮੌਕੇ ’ਤੇ ਕੀਤੀ ਗਈ ਸੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਏਕੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਏਕ ਭਾਰਤ ਸ੍ਰੇਸ਼ਠ ਭਾਰਤ ਦਾ ਇਹ ਉਦੇਸ਼ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜੋੜੀ ਦੀ ਅਵਧਾਰਨਾ ਰਾਹੀਂ ਪ੍ਰਾਪਤ ਕੀਤਾ ਜਾਣਾ ਹੈ। ਦੇਸ਼ ਦੇ ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇਕ ਸਮੇਂ ਲਈ ਦੂਜੇ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੋੜਿਆ ਜਾਵੇਗਾ, ਜਿਸ ਦੌਰਾਨ ਉਹ ਭਾਸ਼ਾ, ਸਾਹਿਤ, ਪਕਵਾਨ, ਤਿਉਹਾਰਾਂ, ਸੱਭਿਆਚਾਰਕ ਸਮਾਗਮਾਂ, ਸੈਰ-ਸਪਾਟਾ ਆਦਿ ਦੇ ਖੇਤਰਾਂ ਵਿਚ ਇਕ ਦੂਜੇ ਨਾਲ ਇਕ ਢਾਂਚਾਗਤ ਸ਼ਮੂਲੀਅਤ ਕਰਨਗੇ। ਚੀਜ਼ਾਂ ਦੀ ਮੌਜੂਦਾ ਯੋਜਨਾ ’ਚ ਤੇਲੰਗਾਨਾ ਸੂਬੇ ਨੂੰ ਹਰਿਆਣਾ ਨਾਲ ਜੋੜਿਆ ਗਿਆ ਹੈ।
ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਦੋਵਾਂ ਸੂਬਿਆਂ ਵਲੋੀਂ ਕੀਤੀਆਂ ਜਾਣਗੀਆਂ ਜਿਵੇਂ ਕਿ ਦੋਵਾਂ ਭਾਸ਼ਾਵਾਂ ਵਿਚ ਮੁੱਖ ਸ਼ਬਦਾਂ ਨੂੰ ਸਿੱਖਣਾ, ਜੋੜੀ ਵਾਲੇ ਸੂਬਿਆਂ ਦੇ ਲੋਕ ਨਾਚਾਂ ਦਾ ਪ੍ਰਦਰਸ਼ਨ ਕਰਨਾ, ਦੂਜੇ ਸੂਬਿਆਂ ਦੇ ਪਕਵਾਨਾਂ ਨੂੰ ਪਕਾਉਣਾ, ਸੈਰ-ਸਪਾਟਾ ਨੂੰ ਉਤਸ਼ਾਹਤ ਕਰਨਾ ਆਦਿ।