ਨਾਇਡੂ ਨੇ ਤੋੜਿਆ ਪ੍ਰੋਟੋਕੋਲ, ਕਤਾਰ ’ਚ ਕੀਤੇ ਵੈਂਕਟੇਸ਼ਵਰ ਦੇ ਦਰਸ਼ਨ

09/26/2018 4:24:51 AM

ਨਵੀਂ ਦਿੱਲੀ-ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਪ੍ਰੋਟੋਕੋਲ ਤੋੜਦੇ ਹੋਏ ਆਮ ਨਾਗਰਿਕਾਂ ਵਾਂਗ ਕਤਾਰ ਵਿਚ ਲੱਗ ਕੇ ਤਿਰੂਪਤੀ ਤਿਰੂਮਾਲਾ ਦੇਵਸਥਾਨਨ (ਟੀ. ਟੀ. ਡੀ.) ਵਿਚ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕੀਤੇ। ਰਾਜ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਨਾਇਡੂ ਮੰਦਰ ਕੰਪਲੈਕਸ ਵਿਚ ‘ਬੈਕੁੰਠ ਨਾਥ ਕਿਊ ਕੰਪਲੈਕਸ’ ਬਾਲਾ ਜੀ ਦੇ ਦਰਸ਼ਨ ਕਰਨ ਲਈ ਕਤਾਰ ਵਿਚ ਲੱਗੇ। ਇਥੋਂ ਰੋਜ਼ਾਨਾ ਕਰੀਬ 50 ਹਜ਼ਾਰ ਲੋਕ ਕਤਾਰ ਵਿਚ ਲੱਗ ਕੇ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਦੇ ਹਨ।

ਅਤਿ ਵਿਸ਼ੇਸ਼ ਵਿਅਕਤੀ ਹੋਣ ਦੇ ਕਾਰਨ ਸ਼੍ਰੀ ਨਾਇਡੂ ਨੂੰ ਸਿੱਧੇ ਮੁੱਖ ਦਵਾਰ (ਮਹਾ ਦੁਆਰਮ) ਰਾਹੀਂ ਮੰਦਰ ਦੇ ਗਰਭ ਗ੍ਰਹਿ ਵਿਚ ਜਾ ਕੇ ਬਾਲਾ ਜੀ ਦੇ ਦਰਸ਼ਨ ਕਰਨ ਦੀ ਸਹੂਲਤ ਹਾਸਲ ਹੈ ਪਰ ਉਪ ਰਾਸ਼ਟਰਪਤੀ ਨੇ ਆਮ ਜਨਤਾ ਵਾਂਗ ਕਤਾਰ ਵਿਚ ਲੱਗ ਕੇ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕੀਤੇ।
 


Related News