IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ ਗ੍ਰਿਫਤਾਰ
Tuesday, Jun 16, 2026 - 04:01 PM (IST)
ਵੈੱਬ ਡੈਸਕ : ਨਾਗਪੁਰ 'ਚ ਭਾਰਤੀ ਹਵਾਈ ਸੈਨਾ ਦੇ ਇੱਕ ਅਫਸਰ ਦੀ 24 ਸਾਲਾ ਪਤਨੀ ਨਾਲ ਜਬਰ ਜਨਾਹ, ਬਲੈਕਮੇਲਿੰਗ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਮੁੱਖ ਮੁਲਜ਼ਮ ਅਯਾਜ਼ ਤਾਜ ਮਦਾਰੇ ਹੈ, ਜੋ ਕਿ ਪੀੜਤਾ ਦਾ ਪੁਰਾਣਾ ਸਕੂਲ ਸਹਿਪਾਠੀ ਸੀ।
ਫਰਵਰੀ 2025 'ਚ ਮੁਲਜ਼ਮ ਅਯਾਜ਼ ਨੇ ਪਲਾਟ ਖਰੀਦਣ ਦੇ ਬਹਾਨੇ ਔਰਤ ਨਾਲ ਸੰਪਰਕ ਕੀਤਾ ਸੀ। ਉਸਨੇ ਔਰਤ ਨੂੰ ਇੱਕ ਹੋਟਲ ਵਿੱਚ ਬੁਲਾ ਕੇ ਨਸ਼ੀਲਾ ਜੂਸ ਪਿਲਾ ਦਿੱਤਾ ਤੇ ਬੇਹੋਸ਼ੀ ਦੀ ਹਾਲਤ 'ਚ ਉਸ ਨਾਲ ਬਲਾਤਕਾਰ ਕੀਤਾ। ਉਸਨੇ ਇਸ ਦੌਰਾਨ ਔਰਤ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਵੀ ਬਣਾ ਲਈਆਂ। ਇਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਮੁਲਜ਼ਮ ਨੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕਈ ਵਾਰ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਕੋਲੋਂ ਲਗਭਗ 4 ਲੱਖ ਰੁਪਏ ਵੀ ਵਸੂਲੇ। ਔਰਤ 'ਤੇ ਇਸਲਾਮ ਅਪਣਾਉਣ ਲਈ ਦਬਾਅ ਪਾਇਆ ਗਿਆ।
31 ਮਈ ਨੂੰ ਮੁਲਜ਼ਮ ਉਸਨੂੰ ਜ਼ਬਰਦਸਤੀ ਕਲਮੇਸ਼ਵਰ ਲੈ ਗਿਆ, ਜਿੱਥੇ ਇੱਕ ਮੌਲਾਨਾ ਅਤੇ ਇੱਕ ਹੋਰ ਸਾਥੀ ਦੀ ਮਦਦ ਨਾਲ ਉਸ ਤੋਂ ਜ਼ਬਰਦਸਤੀ 'ਕਬੂਲ ਹੈ' ਕਹਲਵਾਇਆ ਗਿਆ ਅਤੇ ਧਰਮ ਪਰਿਵਰਤਨ ਦੀਆਂ ਰਸਮਾਂ ਕਰਵਾਈਆਂ ਗਈਆਂ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਔਰਤ ਰੋਂਦੀ ਹੋਈ ਮੁਲਜ਼ਮ ਨੂੰ ਹੱਥ ਛੱਡਣ ਅਤੇ ਉਸਨੂੰ ਜਾਣ ਦੇਣ ਦੀ ਬੇਨਤੀ ਕਰ ਰਹੀ ਹੈ।
"ये महिला नागपुर की प्रॉपर्टी डीलर है.. पति सेना में है.. बाहर रहता है.. कोई हजरत मौलाना नाम का युवक इस पर जादू-टोना कर रहा है.. धर्म परिवर्तन कराकर निकाह भी करा दिया.."
— Vivek K. Tripathi (@meevkt) June 16, 2026
महिला के स्कूल के दोस्त अय्याज़ ताज मदारे ने प्लाट खरीदने के बहाने उससे संपर्क किया था.. महिला का आरोप है कि… pic.twitter.com/w4Pnq8JA7B
ਜਦੋਂ 12 ਜੂਨ ਨੂੰ ਔਰਤ ਦਾ ਪਤੀ ਡਿਊਟੀ ਤੋਂ ਘਰ ਵਾਪਸ ਆਇਆ ਤਾਂ ਪੀੜਤਾ ਨੇ ਉਸਨੂੰ ਸਾਰੀ ਸੱਚਾਈ ਦੱਸੀ। ਸੋਨੇਗਾਓਂ ਪੁਲਸ ਨੇ ਮੁਲਜ਼ਮਾਂ ਖਿਲਾਫ ਬਲਾਤਕਾਰ, ਬਲੈਕਮੇਲਿੰਗ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਮਹਾਰਾਸ਼ਟਰ ਅੰਧਵਿਸ਼ਵਾਸ ਅਤੇ ਕਾਲਾ ਜਾਦੂ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਫੋਰੈਂਸਿਕ ਜਾਂਚ ਲਈ ਮੁਲਜ਼ਮ ਦੇ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕਰ ਲਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
