ਬਾਲ ਤਸਕਰੀ ਦਾ ਮਾਮਲਾ ਆਇਆ ਸਾਹਮਣੇ, ਜੋੜੇ ਨੇ ਇਕ ਲੱਖ ਰੁਪਏ ''ਚ ਵੇਚਿਆ ਆਪਣਾ 5 ਦਿਨ ਦਾ ਪੁੱਤ

Wednesday, Aug 28, 2024 - 03:19 PM (IST)

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਜੋੜੇ ਵਲੋਂ ਆਪਣੇ ਬੱਚੇ ਨੂੰ ਇਕ ਲੱਖ ਰੁਪਏ ਵਿਚ ਵੇਚਿਆ ਗਿਆ ਹੈ। ਨਾਗਪੁਰ ਪੁਲਸ ਨੇ 5 ਦਿਨ ਦੇ ਪੁੱਤ ਦੇ ਪਰਿਵਾਰਕ ਮੈਂਬਰਾਂ ਸਮੇਤ 6 ਲੋਕਾਂ ਨੂੰ ਬੇਔਲਾਦ ਜੋੜੇ ਨੂੰ ਇਕ ਲੱਖ ਰੁਪਏ 'ਚ ਬੱਚਾ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਨਿਰੋਧਕ ਦਸਤੇ (AHTS) ਦੀ ਕਾਰਵਾਈ ਤਹਿਤ ਬਾਲ ਤਸਕਰੀ ਦਾ ਇਕ ਪਰੇਸ਼ਾਨ ਕਰਨ ਵਾਲੇ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਸ 'ਚ ਨਾ ਸਿਰਫ਼ ਲੈਣਦਾਰ ਅਤੇ ਦੇਣਦਾਰ ਸਗੋਂ ਲੈਣ-ਦੇਣ ਵਿਚ ਵਿਚੌਲਗੀ ਕਰਨ ਵਾਲੇ ਦੋ ਹੋਰ ਲੋਕ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਸਰਕਾਰ ਨੇ ਮੀਂਹ ਕਾਰਨ 4 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ

ਦੋਸ਼ੀ ਮਾਤਾ-ਪਿਤਾ ਨੇ ਆਪਣੇ ਨਵਜਨਮੇ ਬੱਚੇ ਨੂੰ ਉਸ ਬੇਔਲਾਦ ਜੋੜੇ ਨੂੰ ਵੇਚ ਦਿੱਤਾ, ਜੋ ਬੱਚਾ ਗੋਦ ਲੈਣ ਲਈ ਬੇਸਬਰ ਸਨ ਪਰ ਉਨ੍ਹਾਂ ਨੇ ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ ਨੂੰ ਦਰਕਿਨਾਰ ਕਰ ਦਿੱਤਾ। ਜੈਵਿਕ ਮਾਤਾ-ਪਿਤਾ ਤੋਂ ਇਲਾਵਾ ਪੁਲਸ ਨੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਅਤੇ ਸੌਦੇ ਵਿਚ ਮਦਦ ਕਰਨ ਵਾਲੇ ਦੋ ਵਿਚੌਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ-  'ਸਕੂਲ 'ਚ ਤਿਲਕ ਲਾ ਕੇ ਨਹੀਂ ਆਉਣਾ'; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ

ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੁਨੀਲ ਉਰਫ ਭੋਂਦੂ ਦਯਾਰਾਮ ਗੇਂਦਰੇ (31) ਅਤੇ ਉਸ ਦੀ ਪਤਨੀ ਸ਼ਵੇਤਾ (27) ਵਜੋਂ ਹੋਈ ਹੈ ਅਤੇ ਬੇਔਲਾਦ ਜੋੜੇ ਦੀ ਪਛਾਣ ਪੂਰਨਿਮਾ ਸ਼ੇਲਕੇ (32) ਅਤੇ ਉਸ ਦੇ ਪਤੀ ਸਨੇਹਦੀਪ ਧਰਮਦਾਸ ਸ਼ੈਲਕੇ (45) ਵਜੋਂ ਹੋਈ ਹੈ। ਦੋਵੇਂ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਵਿਚੌਲਿਆਂ ਦੀ ਪਛਾਣ ਕਿਰਨ ਇੰਗਲੇ (41) ਅਤੇ ਉਸ ਦੇ ਪਤੀ ਪ੍ਰਮੋਦ ਇੰਗਲੇ (45) ਵਜੋਂ ਹੋਈ ਹੈ, ਜੋ ਕਿ ਨਾਗਪੁਰ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ

ਪੁਲਸ ਮੁਤਾਬਕ ਸੁਨੀਲ ਅਤੇ ਸ਼ਵੇਤਾ ਗੇਂਦਰੇ ਨੇ 22 ਅਗਸਤ ਨੂੰ ਕਿਰਨ ਅਤੇ ਪ੍ਰਮੋਦ ਇੰਗਲੇ ਦੀ ਮਦਦ ਨਾਲ ਆਪਣੇ ਨਵਜਨਮੇ ਪੁੱਤਰ ਨੂੰ ਸ਼ੇਲਕੇ ਜੋੜੇ ਨੂੰ ਵੇਚ ਦਿੱਤਾ ਸੀ। ਸ਼ੇਲਕੇ ਜੋੜਾ ਕਿਰਨ ਇੰਗਲੇ ਦੇ ਰਿਸ਼ਤੇਦਾਰ ਹਨ ਅਤੇ ਉਨ੍ਹਾਂ ਨੇ ਨਵਜਨਮੇ ਬੱਚੇ ਲਈ 1 ਲੱਖ ਰੁਪਏ ਦਿੱਤੇ ਸਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬੱਚੇ ਨੂੰ ਲੈ ਗਏ ਸਨ। ਇਸ ਦੀ ਜਾਣਕਾਰੀ ਮਿਲਣ 'ਤੇ AHTS ਨੇ ਸਾਰੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜੁਵੇਨਾਈਲ ਜਸਟਿਸ ਦੀ ਧਾਰਾ-75 ਅਤੇ ਧਾਰਾ-81 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਨੂੰ ਅਸਥਾਈ ਰੂਪ ਨਾਲ ਸਥਾਨਕ ਅਨਾਥ ਆਸ਼ਰਮ ਵਿਚ ਰੱਖਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Tanu

Content Editor

Related News