ਨਾਗਾਲੈਂਡ ਦੀ ਘਟਨਾ ’ਤੇ ਰਾਹੁਲ ਦਾ ਕੇਂਦਰ ’ਤੇ ਨਿਸ਼ਾਨਾ, ਕਿਹਾ- ‘ਗ੍ਰਹਿ ਮੰਤਰਾਲਾ ਆਖ਼ਰਕਾਰ ਕੀ ਕਰ ਰਿਹੈ’

Sunday, Dec 05, 2021 - 03:28 PM (IST)

ਨਾਗਾਲੈਂਡ ਦੀ ਘਟਨਾ ’ਤੇ ਰਾਹੁਲ ਦਾ ਕੇਂਦਰ ’ਤੇ ਨਿਸ਼ਾਨਾ, ਕਿਹਾ- ‘ਗ੍ਰਹਿ ਮੰਤਰਾਲਾ ਆਖ਼ਰਕਾਰ ਕੀ ਕਰ ਰਿਹੈ’

ਨਵੀਂ ਦਿੱਲੀ (ਭਾਸ਼ਾ)—ਨਾਗਾਲੈਂਡ ਦੇ ਮੋਨ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ਦੌਰਾਨ ਕਈ ਆਮ ਲੋਕਾਂ ਦੀ ਮੌਤ ਹੋਣ ਦੀ ਘਟਨਾ ਬਾਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕ ਅਤੇ ਸੁਰੱਖਿਆ ਕਰਮੀ ਆਪਣੀ ਹੀ ਜ਼ਮੀਨ ’ਤੇ ਸੁਰੱਖਿਅਤ ਨਹੀਂ ਹਨ ਤਾਂ ਸਰਕਾਰ ਨੂੰ ਸਹੀ-ਸਹੀ ਜਵਾਬ ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਆਖ਼ਰਕਾਰ ਕੀ ਕਰ ਰਿਹਾ ਹੈ। ਨਾਗਾਲੈਂਡ ਵਿਚ ਪੁਲਸ ਨੇ ਕਿਹਾ ਕਿ ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਕਰਮੀਆਂ ਦੀ ਗੋਲੀਬਾਰੀ ਵਿਚ ਘੱਟੋ-ਘੱਟ 12 ਆਮ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਇਹ ਗਲਤ ਪਹਿਚਾਣ ਦਾ ਮਾਮਲਾ ਹੈ।

ਇਹ ਵੀ ਪੜ੍ਹੋ: ਨਗਾਲੈਂਡ: ਅੱਤਵਾਦੀ ਸਮਝਕੇ ਸੁਰੱਖਿਆ ਫੋਰਸ ਨੇ ਆਮ ਲੋਕਾਂ ’ਤੇ ਕੀਤੀ ਫਾਈਰਿੰਗ, 12 ਦੀ ਮੌਤ...ਇਕ ਜਵਾਨ ਸ਼ਹੀਦ

PunjabKesari

ਘਟਨਾ ਦੀ ਪਿੱਠਭੂਮੀ ’ਚ ਰਾਹੁਲ ਨੇ ਟਵੀਟ ਕੀਤਾ ਕਿ ਇਹ ਦਿਲ ਦੁਖਾਉਣ ਵਾਲਾ ਹੈ। ਭਾਰਤ ਸਰਕਾਰ ਨੂੰ ਸਹੀ-ਸਹੀ ਜਵਾਬ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰਾਲਾ ਆਖ਼ਰਕਾਰ ਕੀ ਕਰ ਰਿਹਾ ਹੈ, ਜਦੋਂ ਆਮ ਨਾਗਰਿਕ ਇੱਥੋਂ ਤੱਕ ਕਿ ਸੁਰੱਖਿਆ ਕਰਮੀ ਆਪਣੀ ਹੀ ਜ਼ਮੀਨ ’ਤੇ ਸੁਰੱਖਿਅਤ ਨਹੀਂ ਹਨ। ਫ਼ੌਜ ਨੇ ਇਸ ਮਾਮਲੇ ਦੀ ‘ਕੋਰਟ ਆਫ਼ ਇਨਕੁਵਾਇਰੀ’ ਦਾ ਆਦੇਸ਼ ਦਿੱਤਾ ਅਤੇ ਇਸ ਘਟਨਾ ਨੂੰ ਅਤਿਅੰਤ ਦੁੱਖ ਭਰੀ ਦੱਸਿਆ। ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਮਿਆਂਮਾਰ ਦੀ ਸਰਹੱਦ ਨਾਲ ਲੱਗਣ ਵਾਲੇ ਮੋਨ ਜ਼ਿਲ੍ਹੇ ’ਚ ਅੱਤਵਾਦੀਆਂ ਦੀ ਸੰਭਾਵਿਤ ਗਤੀਵਿਧੀਆਂ ਦੀ ਭਰੋਸੇਯੋਗ ਖ਼ੁਫੀਆ ਜਾਣਕਾਰੀ ਦੇ ਆਧਾਰ ’ਤੇ ਮੁਹਿੰਮ ਚਲਾਈ ਗਈ ਸੀ। ਫ਼ੌਜ ਨੇ ਕਿਹਾ ਕਿ ਕਈ ਸੁਰੱਖਿਆ ਕਰਮੀ ਮੁਹਿੰਮ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਕ ਜਵਾਨ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਹੱਲਾ-ਬੋਲ, ਸਾਥ ਦੇਣ ਧਰਨੇ ’ਤੇ ਬੈਠੇ ਨਵਜੋਤ ਸਿੱਧੂ

 


author

Tanu

Content Editor

Related News