ਮੈਸੂਰ : ਟਰੇਨ ਦੇ ਡੱਬੇ ਬਣ ਗਏ ਸਰਕਾਰੀ ਸਕੂਲ ਦੇ ਕਲਾਸ ਰੂਮ (ਤਸਵੀਰਾਂ)

01/12/2020 1:40:16 PM

ਮੈਸੂਰ— ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਸਕੂਲਾਂ ਨੂੰ ਟਰੇਨਾਂ ਵਾਂਗ ਰੰਗਿਆ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਦੇਖਣ 'ਤੇ ਟਰੇਨ ਦੀ ਝਲਕ ਮਿਲਦੀ ਹੈ। ਮੈਸੂਰ ਸ਼ਹਿਰ ਵਿਚ ਰੇਲਵੇ ਕਾਲੋਨੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਤਾਂ ਮੰਨੋ ਜਿਵੇਂ ਲਾਟਰੀ ਲੱਗ ਗਈ। ਇੱਥੇ ਕਲਾਸ ਰੂਮ ਨੂੰ ਰੇਲਵੇ ਕੋਚ ਵਾਂਗ ਨਹੀਂ, ਸਗੋਂ ਅਸਲੀ ਰੇਲਵੇ ਕੋਚਾਂ ਨੂੰ ਕਲਾਸ ਰੂਮ ਦੇ ਰੂਪ ਵਿਚ ਪੇਂਟ ਕੀਤਾ ਗਿਆ ਹੈ। ਇਹ ਕਲਾਸ ਰੂਮ ਦੂਰ ਤੋਂ ਹੀ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਏ ਹਨ। ਰੇਲਵੇ ਕੋਚ ਵਾਲੇ ਕਲਾਸ ਰੂਮ ਤੋਂ ਵਿਦਿਆਰਥੀ ਬੇਹੱਦ ਉਤਸ਼ਾਹਿਤ ਹਨ। 

PunjabKesari

ਅਸ਼ੋਕਪੁਰਮ 'ਚ ਸਾਊਥ ਵੈਸਟਰਨ ਰੇਲਵੇ ਵਰਕਸ਼ਾਪ ਦੇ ਕਰਮਚਾਰੀਆਂ ਨੇ ਰੇਲਵੇ ਦੇ ਖਰਾਬ ਕੋਚਾਂ ਨੂੰ ਖਤਮ ਕਰਨ ਦੀ ਥਾਂ ਉਸ ਨੂੰ ਸਕੂਲ ਨੂੰ ਦਾਨ ਦੇ ਦਿੱਤਾ। ਇਸ ਤੋਂ ਬਾਅਦ ਬੱਚਿਆਂ ਅਤੇ ਸਕੂਲ ਪ੍ਰਸ਼ਾਸਨ ਨੇ ਮਿਲ ਕੇ ਇਸ ਨੂੰ ਕਲਾਸ ਰੂਮ ਦਾ ਰੰਗ ਦਿੱਤਾ। ਸ਼ਨੀਵਾਰ ਨੂੰ ਜਦੋਂ ਇਸ ਦਾ ਉਦਘਾਟਨ ਹੋਇਆ ਤਾਂ ਦੇਖਣ ਵਾਲੇ ਦੰਗ ਰਹਿ ਗਏ ਅਤੇ ਬੱਚੇ ਖੁਸ਼ੀ ਨਾਲ ਝੂਮ ਉੱਠੇ। ਵਰਕਸ਼ਾਪ ਦੇ ਕਰਮਚਾਰੀਆਂ ਨੇ ਇਸ ਕੰਮ 'ਚ ਵਿਦਿਆਰਥੀਆਂ ਦੀ ਮਦਦ ਕੀਤੀ। ਉਨ੍ਹਾਂ ਨੇ ਖਰਾਬ ਟਰੇਨਾਂ 'ਚ ਪੱਖੇ ਅਤੇ ਹੋਰ ਜ਼ਰੂਰੀ ਸਾਮਾਨ ਵੀ ਲਾ ਕੇ ਇਨ੍ਹਾਂ ਕੋਚਾਂ 'ਚ ਲਾਏ।

PunjabKesari

ਚੀਫ ਵਰਕਸ਼ਾਪ ਮੈਨੇਜਰ ਪੀ. ਸ਼੍ਰੀਨਿਵਾਸੁ ਨੇ ਕਿਹਾ ਕਿ ਅਸੀਂ ਕੁਲ 50 ਹਜ਼ਾਰ ਰੁਪਏ ਇਸ 'ਤੇ ਖਰਚ ਕੀਤੇ। ਸਾਰਿਆਂ ਦੀ ਮਦਦ ਸਦਕਾ ਹੀ ਇਹ ਸੰਭਵ ਹੋਇਆ ਹੈ। ਇਸ ਸਕੂਲ ਦੇ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਤੋਂ ਹਨ, ਅਜਿਹੇ ਵਿਚ ਇਨ੍ਹਾਂ ਦੀ ਮਦਦ ਕਰ ਕੇ ਸਾਨੂੰ ਕਾਫੀ ਖੁਸ਼ੀ ਮਿਲੀ। ਇੱਥੇ ਦੱਸ ਦੇਈਏ ਕਿ ਕਰੀਬ ਦੋ ਦਹਾਕੇ ਪਹਿਲਾਂ ਇਹ ਸਰਕਾਰੀ ਸਕੂਲ ਸ਼ੁਰੂ ਹੋਇਆ ਪਰ ਹੁਣ ਤਕ ਇਸ ਨੂੰ ਆਪਣਾ ਭਵਨ ਨਹੀਂ ਮਿਲ ਸਕਿਆ ਹੈ। ਇੱਥੇ ਰੇਲਵੇ ਵਰਕਸ਼ਾਪ 'ਚ ਹੀ ਇਸ ਨੂੰ ਚਲਾਇਆ ਜਾਂਦਾ ਹੈ। ਇਸ ਲਈ ਰੇਲਵੇ ਵਿਭਾਗ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਹੈ। ਇੱਥੇ 10ਵੀਂ ਜਮਾਤ ਤਕ ਦੀ ਪੜ੍ਹਾਈ ਹੁੰਦੀ ਹੈ ਅਤੇ ਵਿਦਿਆਰਥੀ ਪੜ੍ਹਾਈ 'ਚ ਵੀ ਵਧੀਆ ਹਨ।


Tanu

Content Editor

Related News