ਫੈਲ ਗਈ ਰਹੱਸਮਈ ਬੀਮਾਰੀ, ਹੁਣ ਤੱਕ 17 ਮੌਤਾਂ, 3 ਮਰੀਜ਼ਾਂ ਨੂੰ ਕੀਤਾ ਗਿਆ Airlift
Thursday, Jan 23, 2025 - 01:46 PM (IST)
ਰਾਜੌਰੀ/ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬਧਲ ਪਿੰਡ ਵਿੱਚ ਇੱਕ ਰਹੱਸਮਈ ਬੀਮਾਰੀ ਨੇ ਤਬਾਹੀ ਮਚਾ ਦਿੱਤੀ ਹੈ। ਪਿਛਲੇ ਡੇਢ ਮਹੀਨੇ ਵਿੱਚ ਇਸ ਰਹੱਸਮਈ ਬੀਮਾਰੀ ਦੇ ਕਾਰਨ ਜ਼ਿਲ੍ਹੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਇੱਕ ਕੇਂਦਰੀ ਟੀਮ ਨੇ ਜ਼ਿਲ੍ਹੇ ਦੇ ਤਿੰਨ ਪਰਿਵਾਰਾਂ ਵਿੱਚ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਜਾਰੀ ਰੱਖੀ ਹੈ। ਪ੍ਰਸ਼ਾਸਨ ਨੇ ਹੁਣ ਪੂਰੇ ਪਿੰਡ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਪਿੰਡ ਵਿੱਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਾ ਭਰਨ ਵਾਲੇ ਹੋ ਜਾਣ ਸਾਵਧਾਨ, ਕਿਸੇ ਸਮੇਂ ਵੀ ਕੱਟਿਆ ਜਾ ਸਕਦੈ ਕੁਨੈਕਸ਼ਨ
ਜਾਂਚ ਵਿੱਚ ਸ਼ਾਮਲ ਇੱਕ ਸੀਨੀਅਰ ਡਾਕਟਰ ਨੇ ਕਿਹਾ ਕਿ 200 ਤੋਂ ਵੱਧ ਨਮੂਨੇ ਜਾਂਚ ਲਈ ਵੱਖ-ਵੱਖ ਸੰਸਥਾਵਾਂ ਨੂੰ ਭੇਜੇ ਗਏ ਹਨ। ਬੁੱਧਵਾਰ ਨੂੰ ਇਸ ਬੀਮਾਰੀ ਤੋਂ ਪ੍ਰਭਾਵਿਤ 16 ਤੋਂ 22 ਸਾਲ ਦੀਆਂ ਤਿੰਨ ਭੈਣਾਂ ਨੂੰ ਗੰਭੀਰ ਹਾਲਤ ਵਿੱਚ ਬਡਹਾਲ ਤੋਂ ਜੰਮੂ ਦੇ ਰਾਜੌਰੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀ) ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ। ਇਹ ਤਿੰਨੋਂ ਕੁੜੀਆਂ ਮੁਹੰਮਦ ਅਸਲਮ ਦੀਆਂ ਭਤੀਜੀਆਂ ਹਨ, ਜਿਹਨਾਂ ਨੇ ਇਸ ਬੀਮਾਰੀ ਵਿਚ ਆਪਣੇ ਛੇ ਬੱਚਿਆਂ ਨੂੰ ਗੁਆ ਦਿੱਤਾ। ਪਿਛਲੇ 24 ਘੰਟਿਆਂ ਵਿੱਚ ਪੰਜ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਨਾਬਾਲਗ ਕੁੜੀਆਂ, ਇੱਕ ਕੁੜੀ ਅਤੇ ਇੱਕ ਮੁੰਡਾ ਸ਼ਾਮਲ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਤੋਂ ਬੀਮਾਰ ਇੱਕ ਹੋਰ ਮਰੀਜ਼ ਜਾਵੇਦ ਅਹਿਮਦ (24) ਨੂੰ ਮੰਗਲਵਾਰ ਸ਼ਾਮ ਨੂੰ ਜੀਐੱਮਸੀ ਰਾਜੌਰੀ ਤੋਂ ਪੀਜੀਆਈ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚਾਰੇ ਮਰੀਜ਼ ਤਿੰਨ ਪਰਿਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਜਿਨ੍ਹਾਂ ਨੇ ਰਹੱਸਮਈ ਬੀਮਾਰੀ ਕਾਰਨ ਆਪਣੇ ਮੈਂਬਰਾਂ ਨੂੰ ਗੁਆ ਦਿੱਤਾ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਨਵੀਂ ਦਿੱਲੀ ਤੋਂ ਇੱਕ ਅੰਤਰ-ਮੰਤਰਾਲਾ ਟੀਮ ਨੇ ਆਪਣੀ ਜਾਂਚ ਦੇ ਹਿੱਸੇ ਵਜੋਂ ਲਗਾਤਾਰ ਤੀਜੇ ਦਿਨ ਕੋਟਰਾਂਕਾ ਸਬ-ਡਿਵੀਜ਼ਨ ਦੇ ਬਧਾਲ ਦਾ ਦੌਰਾ ਕੀਤਾ। ਸ਼ੁਰੂ ਵਿੱਚ ਰਹੱਸਮਈ ਬੀਮਾਰੀ ਨੂੰ ਲੈ ਕੇ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡ ਦੇ ਹੋਰ ਲੋਕਾਂ ਦੇ ਖੂਨ ਦੇ ਨਮੂਨੇ, ਭੋਜਨ ਅਤੇ ਪਾਣੀ ਦੇ ਨਮੂਨੇ ਲੈਬ ਵਿੱਚ ਭੇਜੇ ਪਰ ਬੀਮਾਰੀ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ - ਬੇਸਹਾਰਾ ਬੱਚਿਆਂ ਦਾ ਸਹਾਰਾ ਬਣੇਗੀ ਸਰਕਾਰ: ਹਰ ਮਹੀਨੇ ਮਿਲਣਗੇ ਇੰਨੇ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8