HMPV ਵਾਇਰਸ ਨੂੰ ਲੈ ਕੇ ਐਕਸ਼ਨ 'ਚ ਸਿਹਤ ਵਿਭਾਗ, ਤਿਆਰ ਕੀਤਾ ਆਈਸੋਲੇਸ਼ਨ ਵਾਰਡ

Wednesday, Jan 08, 2025 - 06:59 PM (IST)

HMPV ਵਾਇਰਸ ਨੂੰ ਲੈ ਕੇ ਐਕਸ਼ਨ 'ਚ ਸਿਹਤ ਵਿਭਾਗ, ਤਿਆਰ ਕੀਤਾ ਆਈਸੋਲੇਸ਼ਨ ਵਾਰਡ

ਜੰਮੂ ਕਸ਼ਮੀਰ : ਜੰਮੂ-ਕਸ਼ਮੀਰ ਦਾ ਸਿਹਤ ਵਿਭਾਗ ਐੱਚਐੱਮਪੀਵੀ (ਹਿਊਮਨ ਮੇਟਾਪਨੀਓਮੋਵਾਇਰਸ) ਵਾਇਰਸ ਦੇ ਵਧਦੇ ਖ਼ਤਰੇ ਨੂੰ ਲੈ ਕੇ ਚੌਕਸ ਹੋ ਗਿਆ ਹੈ। ਭਾਰਤ 'ਚ ਬੱਚਿਆਂ 'ਚ ਵਾਇਰਸ ਦੇ ਸੱਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਹਸਪਤਾਲ 'ਚ ਇੱਕ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ। ਹੁਣ ਤੱਕ ਇਹ ਵਾਇਰਸ ਬੈਂਗਲੁਰੂ, ਨਾਗਪੁਰ, ਤਾਮਿਲਨਾਡੂ ਅਤੇ ਅਹਿਮਦਾਬਾਦ 'ਚ ਪਾਇਆ ਗਿਆ ਹੈ।

ਇਹ ਵੀ ਪੜ੍ਹੋ : Dhanashree ਤੇ Shreyas Iyer ਦੀ ਵੀਡੀਓ ਕਾਲ ਵਾਇਰਲ! ਜਾਣੋ ਕੀ ਹੈ ਸੱਚਾਈ

ਜੀਐੱਮਸੀ ਜੰਮੂ 'ਚ 31 ਬਿਸਤਰਿਆਂ ਵਾਲਾ ਇੱਕ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ, ਜਿਸ 'ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਹਨ। ਹਸਪਤਾਲ ਦੀਆਂ ਨਰਸਾਂ ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਜੰਮੂ-ਕਸ਼ਮੀਰ 'ਚ ਹੁਣ ਤੱਕ HMPV ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : 17 ਸਾਲ ਪਹਿਲਾਂ ਜਿਸ ਭਰਾ ਦੇ ਕਤਲ ਕੇਸ 'ਚ ਹੋਈ ਸਜ਼ਾ ਉਹ ਨਿਕਲਿਆ ਜ਼ਿੰਦਾ, ਪੁਲਸ ਵੀ ਰਹਿ ਗਈ ਹੱਕੀ ਬੱਕੀ

ਸਿਹਤ ਵਿਭਾਗ ਦਾ ਬਿਆਨ
ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਵਾਇਰਸ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਇਲਾਜ ਅਤੇ ਆਈਸੋਲੇਸ਼ਨ ਲਈ ਸਾਰੇ ਉਪਾਅ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਬੱਚਿਆਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਪਰ ਇਸ ਨੂੰ ਸਹੀ ਦੇਖਭਾਲ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

HMPV ਵਾਇਰਸ ਦੇ ਲੱਛਣ
HMPV ਵਾਇਰਸ ਦੇ ਲੱਛਣਾਂ 'ਚ ਜ਼ੁਕਾਮ, ਖੰਘ ਤੇ ਬੁਖਾਰ ਸ਼ਾਮਲ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਸਾਹ ਦੀ ਸਮੱਸਿਆ ਹੋ ਸਕਦੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿੱਚ ਵੀ ਇਹ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ : Punjab ਦੇ 6 ਸਾਲ ਦੇ ਬੱਚੇ ਨੇ ਰਚ'ਤਾ ਇਤਿਹਾਸ, ਹਰ ਕੋਈ ਕਰ ਰਿਹੈ ਵਾਹ-ਵਾਹ

HMPV ਵਾਇਰਸ ਕੀ ਹੈ?
HMPV (ਹਿਊਮਨ ਮੇਟਾਪਨੀਓਮੋਵਾਇਰਸ) ਇੱਕ ਮੌਸਮੀ ਵਾਇਰਸ ਹੈ, ਜੋ ਮੁੱਖ ਤੌਰ 'ਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸਦੇ ਲੱਛਣ ਫਲੂ ਵਰਗੇ ਹਨ ਅਤੇ ਇਹ ਵਾਇਰਸ ਹਾਲ ਹੀ 'ਚ ਚੀਨ 'ਚ ਤੇਜ਼ੀ ਨਾਲ ਫੈਲਿਆ ਹੈ ਤੇ ਹੁਣ ਭਾਰਤ 'ਚ ਵੀ ਮਾਮਲੇ ਸਾਹਮਣੇ ਆ ਰਹੇ ਹਨ। ਮਾਹਿਰਾਂ ਮੁਤਾਬਕ ਇਹ ਵਾਇਰਸ ਬੱਚਿਆਂ, ਬਜ਼ੁਰਗਾਂ ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਇਹ ਵਾਇਰਸ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਹੈ ਜਿਨ੍ਹਾਂ ਨੂੰ ਦਮਾ, ਸ਼ੂਗਰ ਜਾਂ ਦਿਲ ਦੀ ਬੀਮਾਰੀ ਵਰਗੀਆਂ ਪੁਰਾਣੀਆਂ ਬੀਮਾਰੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News