ਕਸ਼ਮੀਰ ਘੁੰਮਣ ਵਾਲਿਆਂ ਲਈ ਅਹਿਮ ਖ਼ਬਰ, ਕਈ ਦਿਨ ਬੰਦ ਰਹੇਗਾ ਇਹ ਨੈਸ਼ਨਲ ਹਾਈਵੇਅ
Saturday, Jan 11, 2025 - 01:21 PM (IST)
ਸ਼੍ਰੀਨਗਰ- ਕਸ਼ਮੀਰ ਘੁੰਮਣ ਜਾਣ ਵਾਲਿਆਂ ਲਈ ਅਹਿਮ ਖ਼ਬਰ ਹੈ। ਦਰਅਸਲ ਖਰਾਬ ਮੌਸਮ ਅਤੇ ਸੜਕ ਦੀ ਮੁਰੰਮਤ ਕਾਰਨ ਸ਼੍ਰੀਨਗਰ-ਕਾਰਗਿਲ ਨੈਸ਼ਨਲ ਹਾਈਵੇਅ 3 ਦਿਨ ਬੰਦ ਰਹੇਗਾ। ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਟ੍ਰੈਫਿਕ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਜਾਣਕਾਰੀ ਜ਼ਰੂਰ ਹਾਸਲ ਕਰੋ।
ਜਾਣਕਾਰੀ ਮੁਤਾਬਕ ਸ਼੍ਰੀਨਗਰ-ਕਾਰਗਿਲ ਨੈਸ਼ਨਲ ਹਾਈਵੇਅ 11 ਤੋਂ 13 ਜਨਵਰੀ ਤੱਕ ਆਵਾਜਾਈ ਲਈ ਬੰਦ ਰਹੇਗਾ। ਵਿਭਾਗ ਨੇ ਸੈਲਾਨੀਆਂ/ਯਾਤਰੀਆਂ/ਟਰਾਂਸਪੋਰਟਰਾਂ ਨੂੰ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਦੀ ਸਲਾਹ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਠੰਡ ਹੋਰ ਵਧ ਗਈ ਹੈ। ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਸੀਤ ਲਹਿਰ ਦਾ ਕਹਿਰ ਹੈ। ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ।
ਲੱਦਾਖ ਦੇ ਆਵਾਜਾਈ ਪੁਲਸ ਨੇ ਦੱਸਿਆ ਕਿ ਸੜਕ ਬੰਦ ਕਰਨ ਦਾ ਕਾਰਨ ਭਾਰੀ ਬਰਫ਼ਬਾਰੀ ਹੈ। ਪੁਲਸ ਨੇ ਕਿਹਾ ਕਿ ਮੌਸਮ ਖਰਾਬ ਹੋਣ ਕਾਰਨ ਅਤੇ ਸੜਕ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਸੁਵਿਧਾ ਅਤੇ ਕਿਸੇ ਹਾਦਸੇ ਤੋਂ ਬਚਣ ਲਈ ਸੜਕ ਰੱਖ-ਰਖਾਅ ਏਜੰਸੀ ਤੋਂ ਹਰੀ ਝੰਡੀ ਮਿਲਣ ਤੱਕ ਉਹ ਆਪਣੀ ਯਾਤਰਾ ਨੂੰ ਸੀਮਤ ਕਰਨ।