ਮਿਆਂਮਾਰ 'ਚ ਸ਼ਰਨਾਰਥੀ ਕੈਂਪ 'ਤੇ ਫ਼ੌਜ ਵਲੋਂ ਤੋਪਖਾਨੇ ਨਾਲ ਹਮਲਾ, ਔਰਤਾਂ ਅਤੇ ਬੱਚਿਆਂ ਸਣੇ 29 ਮਰੇ

Wednesday, Oct 11, 2023 - 11:23 AM (IST)

ਮਿਆਂਮਾਰ 'ਚ ਸ਼ਰਨਾਰਥੀ ਕੈਂਪ 'ਤੇ ਫ਼ੌਜ ਵਲੋਂ ਤੋਪਖਾਨੇ ਨਾਲ ਹਮਲਾ, ਔਰਤਾਂ ਅਤੇ ਬੱਚਿਆਂ ਸਣੇ 29 ਮਰੇ

ਮਿਆਂਮਾਰ- ਮਿਆਂਮਾਰ 'ਚ ਚੀਨ ਦੀ ਸਰਹੱਦ ਕੋਲ ਸ਼ਰਣਾਰਥੀ ਕੈਂਪ 'ਤੇ ਤੋਪਖਾਨੇ ਦੇ ਹਮਲੇ 'ਚ ਔਰਤਾਂ ਅਤੇ ਬੱਚਿਆਂ ਸਣੇ 29 ਲੋਕ ਮਾਰੇ ਗਏ। ਸੂਤਰਾਂ ਮੁਤਾਬਕ ਇਹ ਹਮਲਾ ਸੱਤਾਧਾਰੀ ਫ਼ੌਜ ਵਲੋਂ ਕੀਤਾ ਗਿਆ ਸੀ। ਇਹ ਹਮਲਾ 2021 ਦੇ ਤਖ਼ਤਾਪਲਟ 'ਚ ਫ਼ੌਜ ਵਲੋਂ ਸੱਤਾ 'ਤੇ ਕਬਜ਼ਾ ਕਰਨ ਮਗਰੋਂ ਨਾਗਰਿਕਾਂ 'ਤੇ ਸਭ ਤੋਂ ਭਿਆਨਕ ਹਮਲਿਆਂ ਵਿਚੋਂ ਇਕ ਹੈ। ਕਾਚਿਨ ਇੰਡੀਪੈਂਡੇਸ ਆਰਮੀ ਦੇ ਬੁਲਾਰੇ ਕਰਨਲ ਨਾਵ ਬੂ ਨੇ ਕਿਹਾ ਕਿ ਮਿਆਂਮਾਰ ਫ਼ੌਜ ਵਲੋਂ ਤੋਪਖਾਨੇ ਨਾਲ ਕੀਤੇ ਗਏ ਹਮਲਿਆਂ ਵਿਚ 16 ਸਾਲ ਤੋਂ ਘੱਟ ਉਮਰ ਦੇ 11 ਬੱਚਿਆਂ ਸਮੇਤ 29 ਲੋਕ ਮਾਰੇ ਗਏ ਅਤੇ 57 ਹੋਰ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ-  'ਸਿੰਘ ਦੁਆਰ' ਤਿਆਰ, ਫਰਸ਼ 'ਤੇ ਨੱਕਾਸ਼ੀ ਦਾ ਕੰਮ ਜ਼ੋਰਾਂ 'ਤੇ, ਵੇਖੋ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ

ਛਾਇਆ ਨੈਸ਼ਨਲ ਯੂਨਿਟੀ ਗਵਰਨਮੈਂਟ (NUG) ਅਤੇ ਯਾਂਗੂਨ 'ਚ ਬ੍ਰਿਟਿਸ਼ ਦੂਤਘਰ ਨੇ ਕਾਚਿਨ ਸੂਬੇ 'ਚ ਸੋਮਵਾਰ ਅੱਧੀ ਰਾਤ ਨੂੰ ਹੋਏ ਹਮਲੇ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ। ਸੂਤਰਾਂ ਨੇ ਕਿਹਾ ਕਿ ਤੋਪਖਾਨੇ ਨੇ ਕਾਂਚਿਨ ਇੰਡੀਪੈਂਡੈਂਸ ਆਰਮੀ (KIA) ਵਲੋਂ ਚਲਾਏ ਜਾ ਰਹੇ ਲਾਈਜ਼ਾ ਕਸਬੇ ਦੇ ਇਕ ਬੇਸ ਤੋਂ ਲਗਭਗ 5 ਕਿਲੋਮੀਟਰ (3 ਮੀਲ) ਅੰਦਰ ਵਿਸਥਾਪਿਤ ਲੋਕਾਂ ਦੇ ਇਕ ਕੈਂਪ 'ਤੇ ਹਮਲਾ ਕੀਤਾ, ਜੋ ਸਾਲਾਂ ਤੋਂ ਮਿਆਂਮਾਰ ਦੀ ਫ਼ੌਜ ਨਾਲ ਸੰਘਰਸ਼ ਕਰ ਰਹੇ ਹਨ। 

ਸੂਤਰਾਂ ਅਤੇ ਮੀਡੀਆ ਮੁਤਾਬਕ ਤਕਰੀਬਨ 30 ਲੋਕ ਮਾਰੇ ਗਏ। ਮਿਆਂਮਾਰ ਨਾਓ ਮੁਤਾਬਕ KIA ਦੇ ਇਕ ਬੁਲਾਰੇ ਨੇ ਇਸ ਨੂੰ ਸਾਡੇ ਜਾਤੀ ਲੋਕਾਂ ਵਿਰੁੱਧ ਕਤਲੇਆਮ ਕਰਾਰ ਦਿੱਤਾ। NUG ਦੇ ਬੁਲਾਰੇ ਕਯਾਵ ਜ਼ੌ ਨੇ ਕਿਹਾ ਕਿ ਫੌਜ ਦੀ ਇਹ ਕਾਰਵਾਈ ਜੰਗੀ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧ ਹੈ। ਮਿਆਂਮਾਰ ਦੀ ਰਾਸ਼ਟਰੀ ਏਕਤਾ ਸਰਕਾਰ ਨੇ ਕਿਹਾ ਕਿ ਕੈਂਪ 'ਚ ਇਕ ਸਕੂਲ, ਚਰਚ ਅਤੇ ਕਈ ਨਾਗਰਿਕਾਂ ਦੇ ਘਰ ਤਬਾਹ ਹੋ ਗਏ। ਨਾਗਰਿਕਾਂ 'ਤੇ ਇਹ ਜਾਣਬੁੱਝ ਕੀਤਾ ਗਿਆ ਇਕ ਗੰਭੀਰ ਅਪਰਾਧ ਹੈ।

ਇਹ ਵੀ ਪੜ੍ਹੋ- ਇਜ਼ਰਾਈਲ-ਹਮਾਸ ਯੁੱਧ ਦੌਰਾਨ PM ਮੋਦੀ ਨੇ PM ਨੇਤਨਯਾਹੂ ਨਾਲ ਫੋਨ 'ਤੇ ਕੀਤੀ ਗੱਲ, ਦਵਾਇਆ ਇਹ ਭਰੋਸਾ

ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਇਕ ਬਿਆਨ ਵਿਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਰਿਪੋਰਟਾਂ ਤੋਂ "ਡੂੰਘੀ ਚਿੰਤਾ" ਵਿਚ ਹੈ। ਮਿਲਰ ਨੇ ਕਿਹਾ ਕਿ ਅਸੀਂ ਫੌਜੀ ਸ਼ਾਸਨ ਦੇ ਚੱਲ ਰਹੇ ਹਮਲਿਆਂ ਦੀ ਸਖਤ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਫਰਵਰੀ 2021 ਦੇ ਤਖਤਾਪਲਟ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਖੇਤਰ ਦੇ ਸਭ ਤੋਂ ਗੰਭੀਰ ਮਨੁੱਖਤਾਵਾਦੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News