‘ਦੇਸ਼ 'ਤੇ ਕੁਰਬਾਨ ਹੋਇਆ ਹੈ ਮੇਰੀ ਮਾਂ ਦਾ ਮੰਗਲਸੂਤਰ’, ਪ੍ਰਿਯੰਕਾ ਗਾਂਧੀ ਦਾ PM ਮੋਦੀ ’ਤੇ ਪਲਟਵਾਰ

Wednesday, Apr 24, 2024 - 11:01 AM (IST)

ਚਿਤਰਦੁਰਗਾ (ਵਾਰਤਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦੇ ਹੋਏ ਕਰਦੇ ਹੋਏ ਕਿਹਾ ਕਿ ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ ਹੈ। ਪ੍ਰਿਯੰਕਾ ਨੇ ਪੀ.ਐੱਮ. ਮੋਦੀ 'ਤੇ ਭੜਕਾਊ ਅਤੇ ਧਿਆਨ ਭਟਕਾਉਣ ਵਾਲੇ ਬਿਆਨ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਕਾਂਗਰਸ ਦੀ ਸਰਕਾਰ ਬਣਨ 'ਤੇ ਔਰਤਾਂ ਦਾ ਮੰਗਲਸੂਤਰ ਖੋਹਣ ਦੀ ਗੱਲ ਕਰ ਰਹੇ ਹਨ ਪਰ ਸੱਚ ਇਹ ਹੈ ਕਿ ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ ਹੈ। ਪ੍ਰਿਯੰਕਾ ਨੇ ਜਨਤਾ ਤੋਂ ਸਵਾਲ ਕੀਤਾ ਕਿ ਦੇਸ਼ 'ਚ 55 ਸਾਲ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ। ਕਿਸੇ ਨੇ ਤੁਹਾਡੇ ਤੋਂ ਤੁਹਾਡਾ ਸੋਨਾ ਅਤੇ ਮੰਗਲਸੂਤਰ ਖੋਹਿਆ। ਇੰਦਰਾ ਗਾਂਧੀ ਨੇ ਜੰਗ 'ਚ ਆਪਣਾ ਸੋਨਾ ਦੇਸ਼ ਨੂੰ ਦਿੱਤਾ ਸੀ। ਉਨ੍ਹਾਂ ਕਿਹਾ,''ਮੇਰੀ ਮਾਂ ਸੋਨੀਆ ਗਾਂਧੀ ਦਾ ਮੰਗਲਸੂਤਰ ਇਸ ਦੇਸ਼ 'ਤੇ ਕੁਰਬਾਨ ਹੋਇਆ ਹੈ ਅਤੇ ਪੀ.ਐੱਮ. ਮੋਦੀ ਕਹਿ ਰਹੇ ਹਨ ਕਿ ਕਾਂਗਰਸ ਔਰਤਾਂ ਦਾ ਮੰਗਲਸੂਤਰ ਅਤੇ ਸੋਨਾ ਖੋਹ ਲਵੇਗੀ। ਮੋਦੀ ਜੀ ਮੰਗਲਸੂਤਰ ਦਾ ਮਹੱਤਵ ਸਮਝਦੇ ਤਾਂ ਅਜਿਹੀਆਂ ਅਨੈਤਿਕ ਗੱਲਾਂ ਨਹੀਂ ਕਰਦੇ। ਕਿਸਾਨ 'ਤੇ ਕਰਜ਼ ਚੜ੍ਹਦਾ ਹੈ ਤਾਂ ਉਸ ਦੀ ਪਤਨੀ ਆਪਣੇ ਗਹਿਣੇ ਗਿਰਵੀ ਰੱਖਦੀ ਹੈ। ਬੱਚਿਆਂ ਦਾ ਵਿਆਹ ਹੁੰਦਾ ਹੈ ਕਿ ਔਰਤਾਂ ਆਪਣਾ ਸੋਨਾ ਗਿਰਵੀ ਰੱਖਦੀਆਂ ਹਨ।''

ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ 'ਤੇ ਵੀ ਹਮਲਾ ਕੀਤਾ ਅਤੇ ਕਿਹਾ,''ਨੋਟਬੰਦੀ 'ਚ ਜਦੋਂ ਔਰਤਾਂ ਦੀ ਬਚਤ ਲੈ ਲਈ ਗਈ, ਉਦੋਂ ਮੋਦੀ ਜੀ ਕਿੱਥੇ ਸਨ। ਲੌਕਡਾਊਨ 'ਚ ਜਦੋਂ ਮਜ਼ਦੂਰ ਪੈਦਲ ਤੁਰੇ, ਔਰਤਾਂ ਨੇ ਆਪਣੇ ਗਹਿਣੇ ਗਿਰਵੀ ਰੱਖੇ, ਉਦੋਂ ਮੋਦੀ ਜੀ ਕਿੱਥੇ ਸਨ। ਕਿਸਾਨ ਅੰਦੋਲਨ 'ਚ ਸੈਂਕੜੇ ਕਿਸਾਨ ਸ਼ਹੀਦ ਹੋ ਗਏ, ਉਨ੍ਹਾਂ ਦੀਆਂ ਵਿਧਵਾਵਾਂ ਦੇ ਮੰਗਲਸੂਤਰ ਬਾਰੇ ਮੋਦੀ ਜੀ ਨੇ ਨਹੀਂ ਸੋਚਿਆ। ਮਣੀਪੁਰ 'ਚ ਇਕ ਜਵਾਨ ਦੀ ਪਤਨੀ ਨੂੰ ਨਗਨ ਕਰ ਕੇ ਘੁਮਾਇਆ ਗਿਆ, ਉਦੋਂ ਉ ਦੇ ਮੰਗਲਸੂਤਰ ਬਾਰੇ ਨਹੀਂ ਸੋਚਿਆ। ਅੱਜ ਵੋਟ ਪਾਉਣ ਲਈ ਔਰਤਾਂ ਨੂੰ ਡਰਾ ਰਹੇ ਹਨ ਮੋਦੀ ਜੀ ਨੂੰ ਸ਼ਰਮ ਆਉਣੀ ਚਾਹੀਦੀ ਹੈ।'' ਉਨ੍ਹਾਂ ਕਿਹਾ,''ਇਹ ਚੋਣਾਂ ਜਨਤਾ ਅਤੇ ਝੂਠ ਦੀ ਸੱਤਾ ਦਰਮਿਆਨ ਹਨ। ਜਨਤਾ ਕਹਿ ਰਹੀ ਹੈ ਕਿ ਉਹ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਸੰਕਟ ਤੋਂ ਪਰੇਸ਼ਾਨ ਹੈ ਪਰ ਹੰਕਾਰੀ ਸੱਤਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ, ਝੂਠ ਫੈਲਾਉਣ ਅਤੇ ਭੜਕਾਉਣ 'ਚ ਲੱਗੀ ਹੈ। ਦੇਸ਼ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਉਹ ਭਟਕਾਉਣ ਅਤੇ ਭੜਕਾਉਣ ਦੀ ਰਾਜਨੀਤੀ ਤੋਂ ਛੁਟਕਾਰਾ ਪਾ ਕੇ ਰਹੇਗੀ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News