ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ : ਦੋਸ਼ੀ ਬ੍ਰਜੇਸ਼ ਠਾਕੁਰ ਨੂੰ ਉਮਰ ਕੈਦ ਦੀ ਸਜ਼ਾ

02/11/2020 4:07:37 PM

ਨਵੀਂ ਦਿੱਲੀ/ਮੁਜ਼ੱਫਰਪੁਰ— ਬਿਹਾਰ ਦੀ ਰਾਜਨੀਤੀ 'ਚ ਭੂਚਾਲ ਲਿਆਉਣ ਵਾਲੇ ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ 'ਚ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਆਈ ਗਈ ਹੈ। 20 ਜਨਵਰੀ ਨੂੰ ਦਿੱਲੀ ਦੀ ਸਾਕੇਤ ਕੋਰਟ ਨੇ ਇਸ ਮਾਮਲੇ 'ਚ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਸਾਰਿਆਂ ਨੂੰ ਸ਼ੈਲਟਰ ਹੋਮ 'ਚ ਰਹਿਣ ਵਾਲੀਆਂ ਕੁੜੀਆਂ ਦੇ ਯੌਨ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੋਰਟ ਨੇ ਇਕ ਦੋਸ਼ੀ ਮੁਹੰਮਦ ਸਾਹਿਲ ਉਰਫ਼ ਵਿੱਕੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ। ਐਡੀਸ਼ਨਲ ਸੈਸ਼ਨ ਜੱਜ ਸੌਰਭ ਕੁਲਸ਼੍ਰੇਸ਼ਠ ਦੀ ਕੋਰਟ ਨੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ 1045 ਪੰਨਿਆਂ ਦੇ ਆਪਣੇ ਆਦੇਸ਼ 'ਚ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ 'ਚ ਦੋਸ਼ੀਆਂ ਵਿਰੁੱਧ ਪੋਕਸੋ ਐਕਟ ਦੇ ਅਧੀਨ ਵੀ ਕੇਸ ਦਰਜ ਕੀਤਾ ਗਿਆ ਸੀ।

ਇਹ ਹੈ ਪੂਰਾ ਕੇਸ
ਦੱਸਣਯੋਗ ਹੈ ਕਿ ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ (ਸ਼ੈਲਟਰ ਹੋਮ) 'ਚ 34 ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਮੈਡੀਕਲ ਟੈਸਟ 'ਚ ਕਰੀਬ 34 ਬੱਚੀਆਂ ਦੇ ਯੌਨ ਸ਼ੋਸ਼ਣ ਦੀ ਪੁਸ਼ਟੀ ਹੋਈ ਸੀ। ਸੁਣਵਾਈ ਦੌਰਾਨ ਪੀੜਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਦਵਾਈਆਂ ਦੇਣ ਦੇ ਨਾਲ ਕੁੱਟਿਆ ਜਾਂਦਾ ਸੀ, ਫਿਰ ਉਨ੍ਹਾਂ ਨਾਲ ਜ਼ਬਰਨ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ। ਕੇਸ 'ਚ ਸੀ.ਬੀ.ਆਈ. ਦੀ ਚਾਰਜਸ਼ੀਟ ਅਨੁਸਾਰ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਕਰਮਚਾਰੀ ਵੀ ਸ਼ਾਮਲ ਸਨ। ਉਹ ਵੀ ਮਾਸੂਮ ਬੱਚੀਆਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾ ਰਹੇ ਸਨ। ਇਹ ਵੀ ਦੋਸ਼ ਹੈ ਕਿ ਬਿਹਾਰ ਸਰਕਾਰ ਦੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀ ਵੀ ਬੱਚੀਆਂ ਨਾਲ ਗਲਤ ਕੰਮ 'ਚ ਸ਼ਾਮਲ ਸਨ।


DIsha

Content Editor

Related News