ਜਬਰ ਜਨਾਹ ਨਾ ਕਰ ਸਕਿਆ ਤਾਂ ਕੀਤਾ ਅੱਗ ਹਵਾਲੇ, 80 ਫੀਸਦੀ ਝੁਲਸੀ ਲੜਕੀ

12/09/2019 12:07:05 AM

ਨਵੀਂ ਦਿੱਲੀ (ਏਜੰਸੀ)- ਬਿਹਾਰ ਦੇ ਮੁਜ਼ੱਫਰਪੁਰ ਵਿਚ ਇਕ ਵਾਰ ਫਿਰ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜਨਾਹ ਵਿਚ ਅਸਫਲ ਰਹਿਣ 'ਤੇ ਇਕ ਵਿਅਕਤੀ ਨੇ ਪੀੜਤਾ ਨੂੰ ਜਿਉਂਦੀ ਨੂੰ ਸਾੜ ਦਿੱਤਾ। ਪੀੜਤਾ ਦਾ 80 ਫੀਸਦੀ ਸਰੀਰ ਝੁਲਸ ਚੁੱਕਾ ਹੈ। ਪੀੜਤਾ ਨੂੰ ਜ਼ਖਮੀ ਹਾਲਤ ਵਿਚ ਇਕ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੈਦਰਾਬਾਦ ਅਤੇ ਉਨਾਵ ਤੋਂ ਬਾਅਦ ਇਹ ਤੀਜੀ ਅਜਿਹੀ ਘਟਨਾ ਹੈ ਜਿਸ ਵਿਚ ਰੇਪ ਪੀੜਤਾ ਨੂੰ ਦਰਿੰਦਿਆਂ ਨੇ ਅੱਗ ਹਵਾਲੇ ਕਰ ਦਿੱਤਾ। ਹੈਦਰਾਬਾਦ ਵਿਚ ਵੈਟਨਰੀ ਡਾਕਟਰ ਨਾਲ ਪਹਿਲਾਂ ਜਬਰ ਜਨਾਹ ਹੋਇਆ ਅਤੇ ਫਿਰ ਉਸ ਨੂੰ ਜਿਉਂਦੀ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ 'ਚ ਤੇਲੰਗਾਨਾ ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਇਕ ਐਨਕਾਉਂਟਰ ਵਿਚ ਢੇਰ ਕਰ ਦਿੱਤਾ।
ਉਥੇ ਹੀ ਉੱਤਰ ਪ੍ਰਦੇਸ਼ ਦੇ ਉਨਾਵ ਵਿਚ ਵੀ ਬੀਤੇ ਵੀਰਵਾਰ ਨੂੰ ਅਜਿਹਾ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇਕ ਜਬਰ ਜਨਾਹ ਪੀੜਤਾ ਨੂੰ ਮੁਲਜ਼ਮਾਂ ਨੇ ਜਿਉਂਦੀ ਨੂੰ ਅੱਗ ਹਵਾਲੇ ਕਰ ਦਿੱਤਾ। ਹਮਲੇ ਮਗਰੋਂ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਗਿਆ। ਪੀੜਤਾ 90 ਫੀਸਦੀ ਤੱਕ ਝੁਲਸ ਚੁੱਕੀ ਸੀ। ਇਸ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਏਅਰਲਿਫਟ ਕਰਕੇ ਲਿਆਂਦਾ ਗਿਆ, ਜਿੱਥੇ ਉਸ ਨੇ ਸ਼ੁੱਕਰਵਾਰ ਦੀ ਰਾਤ 11-40 ਵਜੇ ਦਮ ਤੋੜ ਦਿੱਤਾ।
ਉਨਾਵ ਜਬਰ ਜਨਾਹ ਪੀੜਤਾ ਦੇ ਮ੍ਰਿਤਕ ਸਰੀਰ ਨੂੰ ਐਤਵਾਰ ਦੁਪਹਿਰ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਹਿੰਦੁਪੁਰ ਪਿੰਡ ਦੇ ਬਾਹਰੀ ਇਲਾਕੇ ਵਿਚ ਦਫਨਾ ਦਿੱਤਾ ਗਿਆ। ਪਰਿਵਾਰ ਸੀਨੀਅਰ ਪੁਲਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਪੀੜਤਾ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹੋ ਗਿਆ।
 


Sunny Mehra

Content Editor

Related News